ਹਾਦਸੇ ਦੌਰਾਨ ਮਾਰੀ ਗਈ ਪੁਲਿਸ ਕਰਮਚਾਰੀ ਲਈ ਨਿਊਜੀਲੈਂਡ ਭਰ ਤੋਂ ਸ਼ਰਧਾਂਜਲੀਆਂ ਦਾ ਦੌਰ ਜਾਰੀ

Spread the love

ਲੋਕਾਂ ਦੀ ਬਹੁਤ ਮੱਦਦ ਕਰਦੀ ਸੀ ਕਾਂਸਟੇਬਲ ਗੇਲ ਸ਼ੇਫਰਡ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਪੁਲਿਸ ਦੀ ਕਾਂਸਟੇਬਲ ਗੇਲ ਸ਼ੈਫਰਡ ਦੇ ਜਾਣਕਾਰਾਂ ਜਾਂ ਚਾਹੁਣ ਵਾਲ਼ਿਆਂ ਸੋਚਿਆ ਵੀ ਨਹੀਂ ਸੀ ਕਿ ਉਹ ਉਨ੍ਹਾਂ ਨੂੰ ਸਦਾ ਲਈ ਇਸ ਢੰਗ ਨਾਲ ਛੱਡ ਜਾਏਗੀ। ਦਰਅਸਲ ਗੇਲ ਬੀਤੇ ਸ਼ਨੀਵਾਰ ਆਪਣੇ ਪਾਲਤੂ ਕੁੱਤੇ ਦੇ ਨਾਲ ਫੈਂਗਰਾਏ ਦੇ ਹੈਲੇਨਾ ਬੇਅ ਵਿਖੇ ਘੁੰਮ ਰਹੀ ਸੀ, ਜਦੋਂ ਅਚਾਨਕ ਬੇਕਾਬੂ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਉਸਤੋਂ ਬਾਅਦ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਗੇਲ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਗੇਲ ਦੀ ਮੌਤ ਤੋਂ ਬਾਅਦ ਉਸਦੀ ਆਤਮਿਕ ਸ਼ਾਂਤੀ ਲਈ ਨਿਊਜੀਲੈਂਡ ਭਰ ਤੋਂ ਸ਼ਰਧਾਂਜਲੀ ਭਰੇ ਸੰਦੇਸ਼ ਭੇਜੇ ਜਾ ਰਹੇ ਹਨ।