ਆਕਲੈਂਡ ਵਿੱਚ ਘਰ ਖ੍ਰੀਦਣ ‘ਤੇ $100,000 ਦੀ ਮੁਫਤ ਚਾਈਲਡਕੇਅਰ ਦੀ ਮਿਲ ਰਹੀ ਆਫਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਕਲੈਂਡ ਵਿੱਚ ਜੇ ਤੁਸੀਂ ਘਰ ਖ੍ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ $100,000 ਕੀਮਤ ਦੀ ਮੁਫਤ ਚਾਈਲਡਕੇਅਰ ਦੀ ਆਫਰ ਮਿਲ ਸਕਦੀ ਹੈ। ਦਰਅਸਲ ਮੈਨੂਰੇਵਾ ਵਿੱਚ ਚਾਈਲਡਕੇਅਰ ਸੈਂਟਰ ਵਲੋਂ ਗ੍ਰੈਂਡ ਵੁ ਡਰਾਈਵ ਵਿਖੇ 2 ਰਿਹਾਇਸ਼ਯੋਗ ਸਿੰਗਲ ਟਾਈਟਲ ਯੂਨਿਟਾਂ ਵੇਚੀਆਂ ਜਾ ਰਹੀਆਂ ਹਨ। ਪ੍ਰਾਪਰਟੀਆਂ ਦਾ ਡਰਾਈਵ ਵੇਅ ਸਕੂਲ ਨਾਲ ਸਾਂਝਾ ਹੈ ਤੇ ਸਕੂਲ ਵਾਲੇ ਚਾਹੁੰਦੇ ਹਨ ਕਿ ਅਜਿਹੇ ਮਾਲਕ ਇਨ੍ਹਾਂ ਘਰਾਂ ਵਿੱਚ ਆਉਣ ਜਿਨ੍ਹਾਂ ਨੂੰ ਸਕੂਲ ਨਾਲ ਕੋਈ ਪ੍ਰੇਸ਼ਾਨੀ ਨਾ ਹੋਏ, ਬਲਕਿ ਉਹ ਸਕੂਲ ਦੇ ਹੋਣ ਨੂੰ ਜਿਆਦਾ ਤੋਂ ਜਿਆਦਾ ਸਰਾਹੁਣ।