ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਦੀ ਹੋਈ ਮੌਤ, ਭਾਈਚਾਰੇ ਨੂੰ ਮੱਦਦ ਦੀ ਅਪੀਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ ਭਰ ਜਵਾਨੀ ਵਿੱਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਸਵੰਤ ਸਿੰਘ ਨੇ ਆਪਣੇ ਆਖਰੀ ਸਾਹ ਕ੍ਰਾਈਸਚਰਚ ਦੇ ਹਸਪਤਾਲ ਵਿੱਚ ਲਏ, ਜਿੱਥੇ ਆਈ ਸੀ ਯੂ ਵਿੱਚ ਉਸਦੀ ਬੀਤੇ ਦਿਨੀਂ ਮੌਤ ਹੋ ਗਈ। ਜਸਵੰਤ ਸਿੰਘ ਦਾ ਵਿਆਹ ਅਜੇ 1 ਸਾਲ ਪਹਿਲਾਂ ਹੀ ਹੋਇਆ ਸੀ ਤੇ ਪਤਨੀ ਨਾਲ ਹੀ ਇੱਥੇ ਰਹਿ ਰਿਹਾ ਸੀ। ਜਸਵੰਤ ਸਿੰਘ ਦਾ ਭਰਾ ਵੀ ਇੱਥੇ ਨਿਊਜੀਲੈਂਡ ਹੀ ਰਹਿੰਦਾ ਹੈ। ਇਸ ਔਖੇ ਵੇਲੇ ਫਿਊਨਰਲ ਅਤੇ ਪਰਿਵਾਰ ਦੀ ਮੱਦਦ ਲਈ ਇੱਕ ਗਿਵ ਅ ਲਿਟਲ ਪੇਜ ਸ਼ੁਰੂ ਕੀਤਾ ਗਿਆ ਹੈ ਤੇ ਭਾਈਚਾਰੇ ਨੂੰ ਇਸ ਮੌਕੇ ਜਸਵੰਤ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਉਣ ਦੀ ਬੇਨਤੀ ਹੈ। ਇਸ ਲੰਿਕ ‘ਤੇ ਜਾਕੇ ਡੋਨੇਸ਼ਨ ਕੀਤੀ ਜਾ ਸਕਦੀ ਹੈ।