ਨਿਊਜੀਲੈਂਡ ਦੇ ਇਸ 15 ਸਾਲਾ ਬੱਚੇ ਨੇ ਦੁਨੀਆਂ ਭਰ ਵਿੱਚ ਕੀਤਾ ਮਾਪਿਆਂ ਤੇ ਆਪਣਾ ਨਾਮ ਰੋਸ਼ਨ

Spread the love

ਹੁਣ ਮੁੜ ਤੋਂ ਕਰਨ ਜਾ ਰਿਹਾ ਇਹ ਸ਼ਲਾਘਾਯੋਗ ਕਾਰਾ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੇ ਟਾਕਾਪੁਨਾ ਵਿਖੇ ਵੇਸਟਲੇਕ ਬੋਏ ਹਾਈ ਸਕੂਲ ਵਿੱਚ ਪੜ੍ਹਦੇ ਐਲੇਕਸ ਲਿਏਂਗ ਦੀਆਂ ਲੱਤਾਂ ਟਾਕਾਪੁਨਾ ਲਾਇਬ੍ਰੇਰੀ ਵਿੱਚ ਹੁੰਦੀਆਂ ਹਨ ਤੇ ਉਸਦਾ ਦਿਮਾਗ ਅਸਮਾਨ ਵਿੱਚ। ਅਜਿਹਾ ਕਹਿਣਾ ਬਿਲਕੁਲ ਜਾਇਜ ਹੈ, ਕਿਉਂਕਿ 15 ਸਾਲ ਦੀ ਉਮਰ ਵਿੱਚ ਉਸਨੇ ਜੋ ਕਾਰਾ ਕਰ ਦਿਖਾਇਆ ਹੈ, ਉਸਨੇ ਨਾ ਸਿਰਫ ਨਿਊਜੀਲੈਂਡ, ਬਲਕਿ ਆਪਣੇ ਮਾਪਿਆਂ ਦਾ ਤੇ ਆਪਣਾ ਨਾਮ ਦੁਨੀਆਂ ਭਰ ਵਿੱਚ ਰੋਸ਼ਨਾ ਦਿੱਤਾ ਹੈ। ਉਸਨੇ ਐਪਲ ਦੀ ਡਬਲਿਯੂ ਡਬਲਿਯੂ ਡੀ ਸੀ 24 ਸਵਿਫਟ ਸਟੂਡੈਂਟ ਚੈਲੇਂਜ ਜਿੱਤਿਆ ਹੈ, ਜਿਸ ਤਹਿਤ ਉਸਨੇ ਇਸ ਛੋਟੀ ੳੇੁਮਰੇ ਹੀ ਇੱਕ ਅਜਿਹੀ ਐਪ ਡਵੈਲਪ ਕੀਤੀ ਹੈ, ਜੋ ਦੂਜਿਆਂ ਬੱਚਿਆਂ ਨੂੰ ਸੌਰ ਮੰਡਲ ਬਾਰੇ ਜਾਣਕਾਰੀ ਦੇਣ ਵਿੱਚ ਮੱਦਦਗਾਰ ਸਾਬਿਤ ਹੋਏਗੀ। ਐਲੇਕਸ ਨੂੰ ਹੁਣ ਐਪਲ ਦੇ ਕੈਲੀਫੋਰਨੀਆ ਵਿੱਚ ਹੋਣ ਵਾਲੇ ਡਬਲਿਯੂ ਡਬਲਿਯੂ ਡੀ ਸੀ ਕਾਨਫਰੰਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ, ਜਿੱਥੇ ਇਸ ਚੈਲੇਂਜ ਨੂੰ ਜਿੱਤਣ ਵਾਲੇ ਦੁਨੀਆਂ ਭਰ ਤੋਂ 50 ਡਵੈਲਪਰਾਂ ਤੇ ਹੋਰ ਟੈੱਕ ਮਾਹਿਰਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਸੱਚਮੁੱਚ ਇਸ ਛੋਟੀ ਜਿਹੀ ਉਮਰੇ ਬਹੁਤ ਵੱਡੀ ਉਪਲਬਧੀ ਹਾਸਿਲ ਕੀਤੀ ਹੈ ਐਲੇਕਸ ਨੇ।