ਸਿਡਨੀ ਏਅਰਪੋਰਟ ਨੇ ਲਾਈ ਯਾਤਰੀਆਂ ਦੇ ਗੁੰਮ ਹੋਏ ਸਮਾਨ ਦੀ ਆਨਲਾਈਨ ਸੇਲ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਏਅਰਪੋਰਟ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਅਜਿਹੀਆਂ ਆਈਟਮਾਂ ਦੀ ਸੇਲ ਲਾਈ ਗਈ ਹੈ, ਜੋ ਏਅਰਪੋਰਟ ਦੇ ਯਾਤਰੀਆਂ ਦੀ ਲੋਸਟ ਪ੍ਰਾਪਰਟੀਆਂ ਦੀ ਸੂਚੀ ਵਿੱਚ ਆਉਂਦੀ ਹੈ। ਯਾਤਰੀਆਂ ਵਲੋਂ ਲੰਬਾ ਸਮਾਂ ਇਨ੍ਹਾਂ ਨੂੰ ਕਲੇਮ ਨਾ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੀ ਵਿਕਰੀ ਲਾਈ ਗਈ ਹੈ। ਵਿਕਰੀ ਵਿੱਚ 2500 ਤੋਂ ਵਧੇਰੇ ਆਈਟਮਾਂ ਲਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸ਼ਾਨਦਾਰ ਘੜੀਆਂ, ਦੁਲਹਨ ਦੀਆਂ ਡਰੈਸਾਂ, ਜਿਊਲਰੀ, ਸਨਗਲਾਸਜ਼, ਲੇਪਟੋਪ, ਈਅਰਬਡਸ ਆਦਿ ਸ਼ਾਮਿਲ ਹਨ। ਇਸ ਲਈ 12 ਮਈ ਤੱਕ ਸੇਲ ਜਾਰੀ ਰਹੇਗੀ।