ਅਕਾਲੀ ਦਲ ਬਾਦਲ ਨੇ ਸ੍ਰੀ ਖੰਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਊਮੀਦਵਾਰ ਮੈਦਾਨ ਵਿਚ ਉਤਾਰਿਆ

Spread the love

ਦਿੜ੍ਹਬਾ ਮੰਡੀ, 28 ਅਪ੍ਰੈਲ ਸਤਪਾਲ ਖਡਿਆਲ

ਪੰਥਕ ਮੁੱਦਿਆ ਤੇ ਸਿਆਸੀ ਨਿਸ਼ਾਨੇ ਮਾਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਦੀ ਇੱਕੋ ਇੱਕ ਪੰਥਕ ਸੀਟ ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ ਉੱਥੇ ਅੱਜ ਆਪਣਾ ਊਮੀਦਵਾਰ ਸ੍ਰ ਵਿਰਸਾ ਸਿੰਘ ਵਲਟੋਹਾ ਨੂੰ ਐਲਾਨ ਕਰ ਦਿੱਤਾ ਹੈ
ਜਿਸ ਨਾਲ ਪੰਥਕ ਹਲਕਿਆਂ ਵਿਚ ਹਲਚਲ ਪੈਦਾ ਹੋ ਗਈ ਹੈ।
ਭਾਰਤੀ ਜਨਤਾ ਪਾਰਟੀ ਨਾਲੋਂ ਆਪਣੇ ਆਪ ਨੂੰ ਅਲੱਗ ਕਰਕੇ ਬਾਦਲ ਦਲ ਨੇ ਕੌਮ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਪੰਜਾਬ ਦੇ ਸਿੱਖ ਮਸਲਿਆਂ ਨੂੰ ਲੈਕੇ ਐਨ ਡੀ ਏ ਗੱਠਜੋੜ ਤੋਂ ਅਲੱਗ ਹੋਏ ਹਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਆਪਣੇ ਵਾਅਦੇ ਤੇ ਕਾਇਮ ਹਾਂ। ਜਿਸ ਨਾਲ ਪੰਥਕ ਹਲਕਿਆਂ ਵਿਚ ਅਕਾਲੀ ਦਲ ਬਾਦਲ ਪ੍ਰਤੀ ਲੋਕਾ ਵਿਚ ਵਿਸਵਾਸ ਬਣਨਾ ਸ਼ੁਰੁ ਹੋ ਗਿਆ ਸੀ। ਪੰਜਾਬੀਆ ਨੂੰ ਲੱਗਦਾ ਸੀ ਕਿ ਸਾਇਦ ਇਹ ਦੁਬਾਰਾ ਪੰਥ ਪ੍ਰਸਤੀ ਵੱਲ ਪਰਤ ਰਹੇ ਹਨ। ਪਰ ਅੱਜ ਖੰਡੂਰ ਸਾਹਿਬ ਤੋਂ ਊਮੀਦਵਾਰ ਐਲਾਨ ਕਰਕੇ ਉਹਨਾਂ ਨੇ ਪੰਜਾਬੀਆਂ ਨੂੰ ਨਿਰਾਸ ਕਰ ਦਿੱਤਾ ਹੈ। ਕਿਓਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਜਿੰਨਾ ਨੂੰ ਬਾਹਰ ਲੈਕੇ ਆਉਣ ਲਈ ਲੋਕਤੰਤਰ ਢੰਗ ਨਾਲ ਇਹ ਰਸਤਾ ਅਖ਼ਤਿਆਰ ਕੀਤਾ ਗਿਆ ਸੀ ਕਿ ਉਹ ਚੋਣ ਲੜਨ। ਪਿਛਲੀ ਵਾਰੀ ਜਦੋਂ ਬੀਬੀ ਖਾਲੜਾ ਇਥੋ ਚੋਣ ਲੜੇ ਸਨ ਤਾਂ ਉਸ ਸਮੇਂ ਵੀ ਅਕਾਲੀ ਦਲ ਬਾਦਲ ਨੇ ਆਪਣਾ ਉਮੀਦਵਾਰ ਇਥੋਂ ਉਤਾਰਿਆ ਸੀ। ਅੱਜ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੇ ਮੈਦਾਨ ਵਿਚ ਆਉਣ ਨਾਲ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਲਈ ਸਥਿਤੀ ਕਸੂਤੀ ਬਣ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ ਤੇ ਕਾਫੀ ਨਿੰਦਿਆ ਹੋ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ ਕਿ ਲੋਕ ਕਿਸ ਨੂੰ ਫਤਵਾ ਦਿੰਦੇ ਹਨ।