ਆਸਟ੍ਰੇਲੀਆ ਦਾ ਮੈਕੁਆਇਰ ਬੈਂਕ ਹੋਇਆ ਪੂਰੀ ਤਰ੍ਹਾਂ ਡੀਜੀਟਲ

Spread the love

ਨਕਦ ਲੈਣ-ਦੇਣ ’ਤੇ ਲਾਈ ਪੱਕੀ ਰੋਕ
ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦਾ ਮੈਕੁਆਇਰ ਬੈਂਕ ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਹੈ, ਨੇ 20 ਮਈ ਤੋਂ ਪੂਰੀ ਤਰ੍ਹਾਂ ਡੀਜੀਟਲ ਹੋਣ ਦਾ ਫੈਸਲਾ ਲਿਆ ਹੈ। ਫੈਸਲੇ ਤਹਿਤ ਨਕਦੀ ਲੈਣ-ਦੇਣ ਬਿਲਕੁਲ ਬੰਦ ਕੀਤਾ ਜਾ ਰਿਹਾ ਹੈ। ਗ੍ਰਾਹਕ ਨਾ ਤਾਂ ਨਕਦ ਕਢਵਾ ਸਕੇਗਾ ਤੇ ਨਾ ਹੀ ਨਕਦ ਜਮਾਂ ਕਰਵਾ ਸਕੇਗਾ। ਗ੍ਰਾਹਕ ਏਟੀਐਮ ਦੀ ਸੇਵਾ ਦਾ ਲਾਹਾ ਅਜੇ ਲੈ ਸਕਣਗੇ।
ਮੂਕੁਆਇਰ ਬੈਂਕ ਨੇ ਇਹ ਫੈਸਲਾ “ਸੈਫ, ਕੁਇੱਕ ਐਂਡ ਮੋਰ ਕਨਵੀਨੀਅਂਟ” ਸੋਚ ਦੇ ਚਲਦਿਆਂ ਲਿਆ ਹੈ। ਇਸ ਤੋਂ ਪਹਿਲਾਂ ਬੀਤੀ ਸਤੰਬਰ ਵਿੱਚ ਬੈਂਕ ਨੇ ਚੈੱਕ ਭੁਗਤਾਨ ‘ਤੇ ਰੋਕ ਲਾ ਦਿੱਤੀ ਸੀ।
ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਇਸ ਫੈਸਲੇ ਨੂੰ ਸਲਾਹਿਆ ਹੈ ਤੇ ਨਾਲ ਇਸ ਦੇ ਪੱਖ ਵਿੱਚ ਦੱਸਿਆ ਹੈ ਕਿ ਆਸਟ੍ਰੇਲੀਆ ਵਾਸੀਆਂ ਵਿੱਚ ਨਕਦੀ ਦੀ ਥਾਂ ਡੀਜੀਟਲ ਪੈਮੇਂਟਾਂ ਦਾ ਰੁਝਾਣ ਵਧਿਆ ਹੈ ਤੇ ਬੀਤੇ ਕੁਝ ਸਾਲਾਂ ਵਿੱਚ ਨਕਦੀ ਦੇ ਲੈਣ-ਦੇਣ ਵਿੱਚ ਅੱਧੇ ਨਾਲੋਂ ਵੱਧ ਦੀ ਗਿਰਾਵਟ ਦਰਜ ਹੋਈ ਹੈ।