ਜਾਣੋ ਕਿਵੇਂ ਨਿਊਜੀਲੈਂਡ ਵਾਸੀ ਹਾਸਿਲ ਕਰ ਸਕਦੇ ਹਨ ਬਿਜਲੀ ਦੇ ਬਿੱਲਾਂ ‘ਤੇ $110 ਛੋਟ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਬਿਜਲੀ ਦੇ ਲਗਾਤਾਰ ਵੱਧ ਰਹੇ ਬਿੱਲ ਨਿਊਜੀਲੈਂਡ ਵਾਸੀਆਂ ਲਈ ਕਿਸੇ ਦਿੱਕਤ ਤੋਂ ਘੱਟ ਨਹੀਂ, ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਵਿਸ਼ੇਸ਼ ਸਕੀਮ ਰਾਂਹੀ ਬਿਜਲੀ ਦੇ ਬਿੱਲਾਂ ‘ਤੇ ਤੁਸੀਂ $110 ਤੱਕ ਦੀ ਰੀਬੇਟ ਹਾਸਿਲ ਕਰ ਸਕਦੇ ਹੋ, ਹੁਣ ਤੱਕ $1.4 ਮਿਲੀਅਨ ਦੀ ਰਾਸ਼ੀ ਇਸ ਰਿਬੇਟ ਤਹਿਤ ਦਿੱਤੀ ਜਾ ਚੁੱਕੀ ਹੈ।
ਯੋਗ ਹੋਣ ਲਈ ਤੁਹਾਡੀ ਕੰਪਨੀ ਕਾਂਟੇਕਟ, ਮੇਰੀਡੀਅਨ, ਮਰਕਰੀ, ਜੈਨੇਸਿਸ, ਨੋਵਾ, ਵਾਈਸ, ਗਲੋਬਗ, ਪੋਵਰਸ਼ੋਪ, ਫ੍ਰੈਂਕ, ਟੋਸਟ ਇਲੈਕਟ੍ਰਿਕ ਚੋਂ ਇੱਕ ਹੋਣੀ ਚਾਹੀਦੀ ਹੈ। ਇਹ ਸਕੀਮ ਇਲੈਕਟ੍ਰਿਸਿਟੀ ਰਿਟੈਲਰਜ਼ ਅਸੋਸੀਏਸ਼ਨ ਆਫ ਨਿਊਜੀਲੈਂਡ ਵਲੋਂ ਚਲਾਈ ਜਾ ਰਹੀ ਹੈ। ਯੋਗਤਾ ਜਾਨਣ ਲਈ ਤੁਹਾਨੂੰ ਆਪਣੀ ਬਿਜਲੀ ਕੰਪਨੀ ਨਾਲ ਸੰਪਰਕ ਕਰਨਾ ਪਏਗਾ, ਕਿਉਂਕਿ ਹਰ ਕੰਪਨੀ ਨੇ ਆਪਣੇ-ਆਪਣੇ ਨਿਯਮ ਇਸ ਸਕੀਮ ਲਈ ਬਣਾਏ ਹਨ।