ਇਸਰੋ ਅਗਲੇ ਸਾਲ ਇਨ੍ਹਾਂ 4 ਭਾਰਤੀਆਂ ਨੂੰ ਭੇਜੇਗਾ ਸਪੇਸ ਵਿੱਚ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਭਾਰਤੀ ਸਪੇਸ ਐਜੰਸੀ ਕਿਸੇ ਇਨਸਾਨ ਨੂੰ ਸਪੇਸ ਵਿੱਚ ਭੇਜਣ ਜਾ ਰਹੀ ਹੈ, ਇਸ ਲਈ ਇੰਡੀਅਨ ਏਅਰਪੋਰਸ ਦੇ 4 ਪਾਇਲਟਾਂ ਨੂੰ ਚੁਣਿਆ ਗਿਆ ਹੈ, ਜੋ ਗਗਨਯਾਨ ਪ੍ਰੋਜੈਕਟ ਤਹਿਤ 2025 ਵਿੱਚ ਸਪੇਸ ਵਿੱਚ ਭੇਜੇ ਜਾਣਗੇ। ਪ੍ਰੋਜੈਕਟ ਤਹਿਤ ਇਨ੍ਹਾਂ ਪਾਇਲਟਾਂ ਨੂੰ 400 ਕਿਲੋਮੀਟਰ ਉੱਤੇ ਪੁਲਾੜ ਵਿੱਚ ਲੈ ਜਾਇਆ ਜਾਏਗਾ ਤੇ ਵਾਪਿਸ 3 ਦਿਨ ਬਾਅਦ ਧਰਤੀ ‘ਤੇ ਲਿਆਉਂਦਾ ਜਾਏਗਾ। ਪ੍ਰੋਜੈਕਟ ਲਈ ਗਰੁੱਪ ਕੈਪਟਨ ਬਾਲਕ੍ਰਿਸ਼ਨ ਨਾਯਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ, ਵਿੰਗ ਕਮਾਂਡਰ ਸੁਭਾਂਸ਼ੂ ਸ਼ੁਕਲਾ। 2025 ਵਿੱਚ ਫਾਈਨਲ ਲਾਂਚ ਤੋਂ ਪਹਿਲਾਂ ਕਈ ਟੈਸਟ ਪ੍ਰੀਖਣ ਵੀ ਕੀਤੇ ਜਾਣਗੇ।