ਕਵਾਂਟਸ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਸੌਗਾਤ!

Spread the love

ਅੰਤਰ-ਰਾਸ਼ਟਰੀ ਉਡਾਣਾ ਲਈ ਮੁਫਤ ਵਾਈ-ਫਾਈ ਸੇਵਾ ਦੇਣ ਦਾ ਕੀਤਾ ਐਲਾਨ
ਆਕਲੈਂਡ (ਹਰਪ੍ਰੀਤ ਸਿੰਘ) – ਕਵਾਂਟਸ ਏਅਰਲਾਈਨ ਨੇ ਬਹੁਤ ਹੀ ਅਹਿਮ ਐਲਾਨ ਕਰਦਿਆਂ ਅੰਤਰ-ਰਾਸ਼ਟਰੀ ਉਡਾਣਾ ਲਈ ਆਪਣੀ ਮੁਫਤ ਵਾਈ-ਫਾਈ ਸੇਵਾ ਦੇਣ ਦਾ ਐਲਾਨ ਕੀਤਾ ਹੈ। ਮੁਫਤ ਵਾਈ-ਫਾਈ ਦੀ ਸੇਵਾ ਇਸ ਸਾਲ ਦੇ ਅੰਤ ਤੱਕ ਅੰਤਰ-ਰਾਸ਼ਟਰੀ ਉਡਾਣਾ ਲਈ ਸ਼ੁਰੂ ਹੋ ਜਾਏਗੀ। ਯਾਤਰੀ ਇਸ ਫੈਸਲੇ ਤੋਂ ਬਾਅਦ ਕਾਫੀ ਖੁਸ਼ ਹਨ। ਇਹ ਫੈਸਲਾ ਕ੍ਰਮਬੱਧ ਢੰਗ ਨਾਲ ਅਮਲ ਵਿੱਚ ਲਿਆਉਂਦਾ ਜਾਏਗਾ ਤੇ ਸਭ ਤੋਂ ਪਹਿਲਾਂ ਏਸ਼ੀਆਈ ਦੇਸ਼ਾਂ ਦੇ ਯਾਤਰੀਆਂ ਲਈ ਇਹ ਸੇਵਾ ਸ਼ੁਰੂ ਹੋਏਗੀ। ਯੂਰਪ ਲਈ ਇਹ ਸੇਵਾ 2026 ਤੱਕ ਸ਼ੁਰੂ ਹੋਏਗੀ। ਕਵਾਂਟਸ ਨੇ ਇੰਟਰਨੈੱਟ ਦੀ ਸੇਵਾ ਮੁੱਹਈਆ ਕਰਵਾਉਣ ਲਈ ਵਾਇਆਸੇਟ ਨਾਲ ਸਮਝੌਤਾ ਕੀਤਾ ਹੈ, ਜੋ ਦੁਨੀਆਂ ਭਰ ਵਿੱਚ ਮਸ਼ਹੂਰ ਬ੍ਰੋਡਬੈਂਡ ਸਰਵਿਸ ਪ੍ਰੋਵਾਈਡਰ ਹੈ।