ਸਰਵਿਸਜ਼ ਆਸਟ੍ਰੇਲੀਆ ਸੈਂਟਰਾਂ ‘ਤੇ ਵਧਾਈ ਜਾਏਗੀ ਸਕਿਓਰਟੀ ਗਾਰਡਾਂ ਦੀ ਗਿਣਤੀ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਭਰ ਵਿੱਚ ਸਰਵਿਸ ਆਸਟ੍ਰੇਲੀਆ ਸੈਂਟਰਾਂ ‘ਤੇ ਆਮ ਲੋਕਾਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਵਧਾਉਣ ਲਈ ਸੈਂਕੜੇ ਦੀ ਗਿਣਤੀ ਵਿੱਚ ਸਕਿਓਰਟੀ ਗਾਰਡਾਂ ਦੀ ਭਰਤੀ ਹੋਏਗੀ ਤੇ ਇਸ ਲਈ ਸਰਕਾਰ ਨੇ $314 ਮਿਲੀਅਨ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਗਵਰਮੈਂਟ ਮਨਿਸਟਰ ਬਿੱਲ ਸ਼ਾਰਟਨ ਨੇ ਦਿੱਤੀ ਹੈ, ਉਨ੍ਹਾਂ ਕਿਹਾ ਕਿ ਇਹ ਸਕਿਓਰਟੀ ਗਾਰਡ ਦੇਸ਼ ਭਰ ਦੇ 318 ਕੇਂਦਰਾਂ ‘ਤੇ ਭਰਤੀ ਕੀਤੇ ਜਾਣਗੇ। ਸਰਕਾਰੀ ਆਂਕੜਿਆਂ ਅਨੁਸਾਰ ਆਸਟ੍ਰੇਲੀਆ ਭਰ ਵਿੱਚ 9000 ਅਜਿਹੀਆਂ ਘਟਨਾਵਾਂ ਬੀਤੇ ਸਾਲ ਵਾਪਰੀਆਂ ਸਨ, ਜੋ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਸਨ।