ਇਹ ਹਨ ਉਹ ਨੌਜਵਾਨ ਜਿਨ੍ਹਾਂ ਦੀ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ Canada ਪੁਲਿਸ ਨੇ ਕੀਤੀ ਹੈ ਗ੍ਰਿਫਤਾਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ 3 ਪੰਜਾਬੀਆਂ ਨੂੰ ਚਾਰਜ ਤੇ ਗ੍ਰਿਫਤਾਰ ਕੀਤਾ ਹੈ। ਹਰਦੀਪ ਸਿੰਘ ਜਿਨ੍ਹਾਂ ਨੂੰ ਬੀਤੀ ਜੂਨ ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਸੀ, ਦੇ ਕਤਲ ਮਾਮਲੇ ਵਿੱਚ ਕੈਨੇਡਾ ਸਰਕਾਰ, ਪਹਿਲਾਂ ਹੀ ਭਾਰਤ ਸਰਕਾਰ ਦੀ ਇਸ ਵਿੱਚ ਸ਼ਮੂਲੀਅਤ ਦੀ ਗੱਲ ਕਹਿ ਚੁੱਕੀ ਹੈ।
ਗ੍ਰਿਫਤਾਰ ਹੋਏ ਨੌਜਵਾਨ ਦੇ ਨਾਮ: 28 ਸਾਲਾ ਕਰਨਦੀਪ ਸਿੰਘ, 22 ਸਾਲਾ ਕਮਲਪ੍ਰੀਤ ਸਿੰਘ, 22 ਸਾਲਾ ਕਰਨ ਬਰਾੜ ਹਨ। ਤਿੰਨੋਂ ਹੀ ਐਡਮਿੰਟਨ ਤੋਂ ਗ੍ਰਿਫਤਾਰ ਕੀਤੇ ਗਏ ਹਨ।
ਆਰਸੀਐਮਪੀ ਸੁਪਰੀਟੈਂਡੇਂਟ ਮਨਦੀਪ ਮੂਕਰ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਨੌਜਵਾਨਾਂ ਦਾ ਭਾਰਤੀ ਸਰਕਾਰ ਨਾਲ ਸਬੰਧਾਂ ਦੀ ਜਾਂਚ ਕਰ ਰਹੇ ਹਾਂ।
ਕੈਨੇਡਾ ਪੁਲਿਸ ਇਸ ਮਾਮਲੇ ਵਿੱਚ ਯੂਐਸ ਲਾਅ ਐਨਫੋਰਸਮੈਂਟ ਐਜੰਸੀਆਂ ਨਾਲ ਰੱਲਕੇ ਕੰਮ ਕਰ ਰਹੀ ਹੈ ਤੇ ਦੱਸਿਆ ਹੈ ਕਿ ਨਜਦੀਕੀ ਸਮੇਂ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
Source