ਬੀਤੀ ਰਾਤ ਬੇਅ ਆਫ ਪਲੈਂਟੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ

Spread the love

ਪੁਲਿਸ ਅਧਿਕਾਰੀਆਂ ‘ਤੇ ਚੱਲੀਆਂ ਗੋਲੀਆਂ, ਰਿਹਾਇਸ਼ੀਆਂ ਨੂੰ ਬਣਾਇਆ ਗਿਆ ਹੋਸਟੇਜ
ਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਰਾਤ ਬੇਅ ਆਫ ਪਲੈਂਟੀ ਵਿਖੇ ਉਸ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਇੱਕ ਕਾਰ ਚਾਲਕ ਨੇ ਪੁਲਿਸ ਅਧਿਕਾਰੀਆਂ ਵਲੋਂ ਰੋਕੇ ਜਾਣ ਤੋਂ ਬਾਅਦ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਚੰਗੀ ਕਿਸਮਤ ਨੂੰ ਦੋਨੋਂ ਅਧਿਕਾਰੀ ਇਸ ਘਟਨਾ ਵਿੱਚ ਜਖਮੀ ਨਹੀਂ ਹੋਏ, ਜਦਕਿ ਮੌਕੇ ਤੋਂ ਗੋਲੀਆਂ ਚਲਾਉਣ ਵਾਲਾ ਸ਼ਖਸ ਇੱਕ ਘਰ ਚੋਂ ਗੱਡੀ ਖੋਹਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਈਗਲ ਹੈਲੀਕਾਪਟਰ ਦੀ ਮੱਦਦ ਨਾਲ ਉਸਨੂੰ ਨਜਦੀਕੀ ਰਿਹਾਇਸ਼ੀ ਇਲਾਕੇ ਵਿੱਚ ਲੋਕੇਟ ਕੀਤਾ ਗਿਆ, ਜਿੱਥੇ ਉਸਨੇ ਇੱਕ 70 ਸਾਲਾ ਬਜੁਰਗ ਨੂੰ ਜਖਮੀ ਕੀਤਾ ਤੇ ਉਸ ਸਮੇਤ 2 ਹੋਰ ਨੂੰ ਘਰ ਵਿੱਚ ਬੰਦੀ ਬਣਾ ਲਿਆ। ਇਹ ਸਾਰਾ ਹਾਈਵੋਲਟੇਜ ਡਰਾਮਾ ਕਰੀਬ 2 ਘੰਟੇ ਚਲਿਆ ਤੇ ਰਾਤ 12 ਵਜੇ ਦੇ ਕਰੀਬ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ। ਹੁਣ ਉਸਦੀ ਪੇਸ਼ੀ ਵਾਕਾਟਾਨੇ ਜਿਲ੍ਹਾ ਅਦਾਲਤ ਵਿੱਚ ਕਰਵਾਈ ਜਾਣੀ ਹੈ।