ਭਾਰਤੀ ਮੂਲ ਦੀ ਮੁਟਿਆਰ ਨੇ ਟੈਸਲਾ ਨਾਲ ਹਾਦਸੇ ਨੂੰ ਦਿੱਤਾ ਅੰਜਾਮ ਤੇ ਕਹਿੰਦੀ ਗੱਡੀ ਆਟੋਪਾਇਲਟ ‘ਤੇ ਸੀ

Spread the love

ਪਰ ਹੁਣ ਮੰਨ ਗਈ ਸਾਰੀ ਗਲਤੀ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਕੰਟਰੀ ਕੋਰਟ ਵਿੱਚ ਟ੍ਰਾਇਲ ਦੀ ਕਾਰਵਾਈ ਤੋਂ ਪਹਿਲਾਂ ਹੀ ਭਾਰਤੀ ਮੂਲ ਦੀ ਡਰਾਈਵਰ ਸਾਕਸ਼ੀ ਮਲਹੋਤਰਾ ਨੇ ਆਪਣੀ ਗਲਤੀ ਮੰਨ ਲਈ ਹੈ। ਦਰਅਸਲ ਉਸਨੇ ਆਪਣੀ ਟੈਸਲਾ ਵਿੱਚ ਕੰਮ ‘ਤੇ ਜਾਂਦਿਆਂ ਇੱਕ ਹਾਦਸੇ ਨੂੰ ਅੰਜਾਮ ਦਿੱਤਾ ਸੀ ਤੇ ਇੱਕ ਮਹਿਲਾ ਨੂੰ ਆਪਣੀ ਗੱਡੀ ਹੇਠਾਂ ਦੇਕੇ ਮੌਕੇ ਤੋਂ ਫਰਾਰ ਹੋ ਗਈ ਸੀ, ਪਰ ਬਾਅਦ ਵਿੱਚ ਉਹ ਆਪਣੀ ਮਹਿਲਾ ਮਿੱਤਰ ਦੀ ਸਲਾਹ ਨਾਲ ਮੌਕੇ ‘ਤੇ ਪੁੱਜੀ। ਮੌਕੇ ‘ਤੇ ਪੁੱਜ ਸਾਕਸ਼ੀ ਕਹਿਣ ਲੱਗੀ ਕਿ ਉਸ ਦੀ ਹਾਦਸੇ ਵਿੱਚ ਕੋਈ ਗਲਤੀ ਨਹੀਂ,ਬਲਕਿ ਗੱਡੀ ਉਸ ਵੇਲੇ ਪਾਇਲਟ ਮੋਡ ‘ਤੇ ਸੀ। ਪਰ ਉਹ ਵੀ ਗੋਰੇ ਹਨ, ਪੁਲਿਸ ਨੇ ਛਾਣਬੀਣ ਕੀਤੀ ਤੇ ਪਤਾ ਲੱਗਾ ਕਿ ਅਜਿਹਾ ਕੁਝ ਵੀ ਨਹੀਂ ਸੀ, ਗੱਡੀ ਸਾਕਸ਼ੀ ਚਲਾ ਰਹੀ ਸੀ ਤੇ ਹਾਦਸੇ ਤੋਂ 4 ਮੀਟਰ ਪਹਿਲਾਂ ਉਸਨੂੰ ਅਲਰਟ ਵੀ ਮਿਲਿਆ ਸੀ। ਹਾਦਸੇ ਕਾਰਨ ਜਖਮੀ ਹੋਈ ਮਹਿਲਾ ਨੂੰ ਕਰੀਬ 3 ਹਫਤੇ ਹਸਪਤਾਲ ਗੁਜਾਰਨੇ ਪਏ ਤੇ ਇਸ ਹਾਦਸੇ ਕਾਰਨ ਉਸਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪਈ। ਹੁਣ ਸਾਕਸ਼ੀ ਨੂੰ ਇਸ ਮਾਮਲੇ ਵਿੱਚ 10 ਮਈ ਨੂੰ ਸਜਾ ਸੁਣਾਈ ਜਾਣੀ ਹੈ।