ਆਪ, ਕਾਂਗਰਸ ਅਤੇ ਭਾਜਪਾ ਸਿੱਖ ਵਿਰੋਧੀ ਪਾਰਟੀਆਂ ਤੋ ਪੰਜਾਬੀਆਂ ਨੂੰ ਕੋਈ ਉੱਮੀਦ ਨਹੀਂ – ਮਾਨ

Spread the love

ਦਿੜ੍ਹਬਾ ਹਲਕੇ ਵਿੱਚ ਕੀਤਾ ਪਾਰਟੀ ਦਫਤਰ ਦਾ ਉਦਘਾਟਨ

ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਦਿੜ੍ਹਬਾ ਵਿਖੇ ਪਾਰਟੀ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹ ਵੱਡੇ ਕਾਫਲੇ ਨਾਲ ਪਹੁੰਚੇ। ਵੱਡੀ ਗਿਣਤੀ ਵਿਚ ਇਕੱਤਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਗੱਠਜੋੜ ਦੀ ਅਗਵਾਈ ਵਿੱਚ ਵਿਦੇਸ਼ਾਂ ਵਿੱਚ ਬੈਠੇ ਸਿੱਖ ਆਗੂਆਂ ਨੂੰ ਚੁਣ ਚੁਣ ਕੇ ਮਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਕਾਤਲ ਪਿੱਛੇ ਹਿਦੁੱਤਵ ਸਾਰਕਾਰ ਦੀ ਸਾਜ਼ਿਸ਼ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀਆਂ ਨੂੰ ਐਨ ਐਸ ਏ ਵਰਗੇ ਕਾਲੇ ਕਾਨੂੰਨਾਂ ਤਹਿਤ ਜੇਲਾ ਵਿਚ ਡੱਕ ਦਿੱਤਾ ਹੈ। ਜਿੰਨਾ ਨੂੰ ਬਾਹਰ ਕੱਢਣ ਲਈ ਸਾਡਾ ਸਾਥ ਦਿਓ। ਉਹਨਾਂ ਕਿਹਾ ਕਿ ਕਾਂਗਰਸ ਨੇ ਅਪ੍ਰੇਸ਼ਨ ਬਲਿਊ ਸਟਾਰ ਵਰਗੇ ਜਿੱਥੇ ਵੱਡੇ ਹਮਲੇ ਕੀਤੇ ਉੱਥੇ ਬਾਦਲ ਦਲ ਵੀ ਦਿੱਲੀ ਦਾ ਝੋਲੀ ਚੁੱਕ ਬਣਿਆ ਹੋਇਆ ਹੈ। ਅਜਿਹੇ ਲ਼ੋਕ ਹਮੇਸ਼ਾ ਪੰਥ ਵਿਰੋਧੀ ਰਹੇ ਹਨ। ਉਹਨਾਂ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਤੋ ਬਾਹਰ ਕੱਢਣ ਲਈ ਉਹਨਾਂ ਦਾ ਜਿੱਤਣਾ ਬਹੁਤ ਜਰੂਰੀ ਹੈ ਅਸੀ ਉਹਨਾਂ ਦੀ ਪੂਰੀ ਹਮਾਇਤ ਕਰਦੇ ਹਾਂ।
ਇਸ ਮੌਕੇ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਸ੍ਰ ਗੋਵਿੰਦ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਾਰੇ ਪਾਸੇ ਨੌਜਵਾਨ ਆਪਣੀ ਬੋਲੀ ਆਪਣੇ ਸੱਭਿਆਚਾਰ, ਪੱਗ ਨੂੰ ਬਚਾਉਣ ਲਈ ਅੱਗੇ ਆ ਰਹੇ ਹਨ। ਉਹਨਾਂ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਅਪੀਲ ਕੀਤੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਜੂਮਾ, ਮਲਕੀਤ ਸਿੰਘ ਖੇਤਲਾ, ਮਨਦੀਪ ਸਿੰਘ ਹਰਿਆਊ, ਹਰਮਿੰਦਰ ਸਿੰਘ ਦਿਆਲਗੜ੍ਹ , ਗੁਰਜੀਤ ਸਿੰਘ ਗਾਗਾ, ਜਸਕਰਨ ਸਿੰਘ, ਸੰਸਾਰ ਸਿੰਘ ਲਾਡਬਨਜਾਰਾ, ਬੀਬੀ ਬਲਜੀਤ ਕੌਰ ਜਖੇਪਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।