ਆਕਲੈਂਡ ਵਿੱਚ ਖੁੱਲਿਆ ਨਵਾਂ ਹਾਈਡ੍ਰੋਜਨ ਫਿਲੰਿਗ ਸਟੇਸ਼ਨ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਗੱਡੀਆਂ ਤੋਂ ਘੱਟ ਪ੍ਰਦੂਸ਼ਣ ਪੈਦਾ ਕਰਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਨਿਊਜੀਲ਼ੈਂਡ ਹੋਰ ਨਜਦੀਕ ਆ ਪੁੱਜਾ ਹੈ, ਅਜਿਹਾ ਇਸ ਲਈ ਕਿਉਂਕਿ ਬੀਤੇ ਕੱਲ ਦੱਖਣੀ ਆਕਲੈਂਡ ਦੇ ਵੀਰੀ ਵਿਖੇ ਨਵਾਂ ਹਾਈਡ੍ਰੋਜਨ ਫਿਲੰਿਗ ਸਟੇਸ਼ਨ ਖੁੱਲ ਗਿਆ ਹੈ। ਨਾਰਥ ਆਈਲੈਂਡ ਦਾ ਇਹ ਤੀਜਾ ਹਾਈਡ੍ਰੋਜਨ ਫਿਲੰਿਗ ਸਟੇਸ਼ਨ ਹੈ, ਜੋ ਵੱਡੇ ਸੈਮੀ ਟਰੱਕਾਂ ਨੂੰ ਹਾਈਡ੍ਰੋਜਨ ਮੁੱਹਈਆ ਕਰਵਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਸਟੇਸ਼ਨ ‘ਤੇ ਰੋਜਾਨਾ 60 ਸੈਮੀ ਟਰੱਕਾਂ ਨੂੰ ਭਰਿਆ ਜਾ ਸਕਦਾ ਹੈ ਤੇ ਹਰੇਕ ਟਰੱਕ 100 ਤੋਂ 150 ਕਾਰਾਂ ਦਾ ਪ੍ਰਦੁਸ਼ਣ ਖਤਮ ਕਰਨ ਦੇ ਬਰਾਬਰ ਹੈ। ਇਸ ਫਿਲੰਿਗ ਸਟੇਸ਼ਨ ਦੀ ਖਾਸੀਅਤ ਹੈ ਕਿ ਸਟੇਸ਼ਨ ‘ਤੇ ਹੀ ਬਿਜਲੀ ਦੀ ਵਰਤੋਂ ਕਰ ਹਾਈਡ੍ਰੋਜਨ ਪੈਦਾ ਕੀਤੀ ਜਾਏਗੀ।