ਇਸ ਬੱਚੇ ਨੇ ਦੁਨੀਆਂ ਭਰ ਵਿੱਚ ਰੋਸ਼ਨਾਇਆ ਨਿਊਜੀਲੈਂਡ ਦਾ ਨਾਮ

Spread the love

ਜਿੱਤੀ ਐਪਲ ਦੀ ਵਿਸ਼ਵ ਪੱਧਰੀ ਕੋਡਿੰਗ ਪ੍ਰਤੀਯੋਗਿਤਾ
ਆਕਲੈਂਡ (ਹਰਪ੍ਰੀਤ ਸਿੰਘ) – ਵੈਸਟਲੇਕ ਬੋਏਜ਼ ਹਾਈ ਸਕੂਲ ਦੇ 15 ਸਾਲਾ ਐਲੇਕਸ ਲਿਏਂਗ ਨੇ ਉਹ ਕਾਰਾ ਕਰ ਦਿਖਾਇਆ ਹੈ, ਜੋ ਆਮ ਤੌਰ ‘ਤੇ ਇਸ ਉਮਰ ਦੇ ਬੱਚਿਆਂ ਲਈ ਸੋਚ ਤੋਂ ਵੀ ਪਰੇ ਹੁੰਦਾ ਹੈ। ਐਲੇਕਸ ਨੇ ਐਜੁਕੇਸ਼ਨਲ ਐਸਟਰੋਨੋਮੀ ਦੀ ਐਪ ਤਿਆਰ ਕੀਤੀ ਹੈ, ਜੋ ਸਕੂਲਾਂ ਵਿੱਚ ਬੱਚਿਆਂ ਨੂੰ ਗਰਿਹਾਂ ਦੇ ਬਾਰੇ ਪੜ੍ਹਣ ਵਿੱਚ ਮੱਦਦ ਕਰੇਗੀ ਤੇ ਇਨ੍ਹਾਂ ਹੀ ਨਹੀਂ ਇਸ ਐਪ ਸਦਕਾ ਐਲੇਕਸ ਨੇ ਐਪਲ ਵਲੋਂ ਕਰਵਾਈ ਜਾਂਦੀ ਵਿਸ਼ਵ ਪੱਧਰੀ ਪ੍ਰਤੀਯੋਗਿਤਾ ਵੀ ਜਿੱਤੀ ਹੈ। ਐਪਲ ਹਰ ਸਾਲ ਸਵਿਫਟ ਕੋਡਿੰਗ ਦੀ ਮੱਦਦ ਸਦਕਾ ਵਿਦਿਆਰਥੀਆਂ ਨੂੰ ਨਵੀਂ ਐਪ ਬਨਾਉਣ ਲਈ ਪ੍ਰੇਰਦਾ ਹੈ ਤੇ ਇਸ ਪ੍ਰਤੀਯੋਗਿਤਾ ਵਿੱਚ ਦੁਨੀਆਂ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਡਵੈਲਪਰ ਹਿੱਸਾ ਲੈਂਦੇ ਹਨ। ਐਲੇਕਸ ਨੇ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਲਈ 3 ਮਹੀਨੇ ਲਗਾਤਾਰ ਰੋਜਾਨਾ 3-4 ਘੰਟੇ ਮਿਹਨਤ ਕੀਤੀ।