ਜੇ ਆਕਲੈਂਡ ਤੋਂ ਤੁਸੀਂ ਲੋਟੋ ਦੀ ਆਨਲਾਈਨ ਲੋਟੋ ਟਿਕਟ ਖ੍ਰੀਦੀ ਤਾਂ ਤੁਰੰਤ ਕਰੋ ਚੈੱਕ, ਨਿੱਕਲ ਆਇਆ $1 ਮਿਲੀਅਨ ਦਾ ਇਨਾਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਰਾਤ ਲੋਟੋ ਦੇ ਨਿਕਲੇ ਡਰਾਅ ਵਿੱਚ ਕਿਸੇ ਆਕਲੈਂਡ ਵਾਸੀ ਨੇ $1 ਮਿਲੀਅਨ ਦਾ ਫਰਸਟ ਡਵੀਜਨ ਦਾ ਇਨਾਮ ਜਿੱਤਿਆ ਹੈ। ਇਹ ਟਿਕਟ ਆਨਲਾਈਨ ਖ੍ਰੀਦੀ ਗਈ ਸੀ। ਪਾਵਰਬਾਲ ਦਾ ਜੈਕਪੋਟ ਕਿਸੇ ਦਾ ਵੀ ਨਹੀਂ ਨਿਕਲਿਆ ਤੇ ਸ਼ਨੀਵਾਰ ਨੂੰ ਹੁਣ $8 ਮਿਲੀਅਨ ਦਾ ਪਾਵਰਬਾਲ ਡਰਾਅ ਕੱਢਿਆ ਜਾਏਗਾ। ਲੋਟੋ ਨੇ ਸਾਫ ਕੀਤਾ ਹੈ ਕਿ ਜਿਸ ਨੇ ਵੀ ਟਿਕਟ ਖ੍ਰੀਦੀ ਹੈ, ਉਹ ਤੁਰੰਤ ਆਪਣੀ ਟਿਕਟ ਚੈੱਕ ਕਰੇ।