ਆਸਟ੍ਰੇਲੀਆ ਦੀ ਆਬਾਦੀ ਦਾ ਤੀਜਾ ਹਿੱਸਾ ਜੰਮੇ ਵਿਦੇਸ਼ਾਂ ਵਿੱਚ

Spread the love
  • ਰਿਕਾਰਡਤੋੜ ਆਂਕੜੇ ਆਏ ਸਾਹਮਣੇ, ਇੰਡੀਆ ਬਣਿਆ ਮੋਹਰੀ

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀ ਆਬਾਦੀ 26.6 ਮਿਲੀਅਨ ਦੇ ਕਰੀਬ ਹੈ ਤੇ ਏ ਬੀ ਐਸ ਵਲੋਂ 2023 ਦੇ ਤਾਜਾ ਜਾਰੀ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਦੇਸ਼ ਦੀ ਆਬਾਦੀ ਦਾ 30.7% ਰਿਹਾਇਸ਼ੀਆਂ ਦੀ ਜਨਮ ਭੂਮੀ ਵਿਦੇਸ਼ਾਂ ਨਾਲ ਸਬੰਧਤ ਹੈ ਤੇ ਇਹ ਆਂਕੜੇ 1891 ਤੋਂ ਬਾਅਦ ਹੁਣ ਤੱਕ ਦੇ ਰਿਕਾਰਡਤੋੜ ਆਂਕੜੇ ਹਨ, ਕਿਉਂਕਿ ਹੁਣ ਤੱਕ ਪਹਿਲਾਂ ਕਦੇ ਵੀ ਇਹ ਆਂਕੜੇ ਇਨੇਂ ਜਿਆਦਾ ਕਦੇ ਵੀ ਨਹੀਂ ਸਨ।
ਇਸ ਦੌੜ ਵਿੱਚ ਸਭ ਤੋਂ ਜਿਆਦਾ ਇੰਗਲੈਂਡ ਦੇ ਰਿਹਾਇਸ਼ੀ, ਦੂਜੇ ਨੰਬਰ ‘ਤੇ ਭਾਰਤੀ, ਤੀਜੇ ਨੰਬਰ ‘ਤੇ ਚੀਨ ਤੇ ਚੌਥੇ ਨੰਬਰ ‘ਤੇ ਨਿਊਜੀਲੈਂਡ ਵਾਸੀ ਹਨ। ਹੈਰਾਨੀਜਣਕ ਇਹ ਵੀ ਹੈ ਕਿ ਸਿਰਫ 2023 ਵਿੱਚ ਆਸਟ੍ਰੇਲੀਆ ਦੀ ਓਵਰਸੀਜ਼ ਬੋਰਨ ਪੋਪੁਲੈਸ਼ਨ ਵਿੱਚ ਕਰੀਬ 5 ਲੱਖ ਦਾ ਵਾਧਾ ਹੋਇਆ ਹੈ।