ਪੰਜਾਬੀ ਨੌਜਵਾਨ ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ !

Spread the love

ਜਾਣਕਾਰੀ ਦੇਣ ਵਾਲੇ ਨੂੰ $50,000 ਦਾ ਇਨਾਮ
ਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਦਸੰਬਰ ਵਿੱਚ ਕੈਨੇਡਾ ਦੇ ਮਿਸੀਸਾਗਾ ਵਿੱਚ ਕਤਲ ਹੋਈ 21 ਸਾਲਾ ਪਵਨਪ੍ਰੀਤ ਕੌਰ ਦੇ ਮਾਮਲੇ ਵਿੱਚ ਪੁਲਿਸ ਨੇ 30 ਸਾਲਾ ਪੰਜਾਬੀ ਨੌਜਵਾਨ ਧਰਮ ਧਾਲੀਵਾਲ ਦੇ ਨਾਮ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਗਏ ਹਨ ਤੇ ਨਾਲ ਹੀ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ $50,000 ਦਾ ਇਨਾਮ ਦੇਣ ਦੀ ਗੱਲ ਵੀ ਕਹੀ ਹੈ। ਇਹ ਕਤਲ ਧਰਮ ਧਾਲੀਵਾਲ ਵਲੋਂ ਮਿਸੀਸਾਗਾ ਦੇ ਪੈਟਰੋਲ ਪੰਪ ‘ਤੇ ਕੀਤਾ ਗਿਆ ਸੀ, ਜਿੱਥੇ ਪਵਨਪ੍ਰੀਤ ਕੌਰ ਅਟੈਂਡੇਂਟ ਵਜੋਂ ਕੰਮ ਕਰਦੀ ਸੀ।