ਮੈਨੁਰੇਵਾ ਵਿੱਚ ਪੰਜਾਬੀਆਂ ਦੇ ਕਾਰੋਬਾਰ ਗਲਿਟਰਜ਼ ਜਿਊਲਰ ‘ਤੇ ਕੁਝ ਸਮਾਂ ਪਹਿਲਾਂ ਹੋਈ ਲੁੱਟ ਦੀ ਵਾਰਦਾਤ

Spread the love

ਇੱਕ ਮਹਿਲਾ ਹੋਈ ਜਖਮੀ
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਮੈਨੁਰੇਵਾ ਵਿਖੇ ਕੁਝ ਸਮਾਂ ਪਹਿਲਾਂ ਗਲਿਟਰਜ਼ ਜਿਊਲਰ ‘ਤੇ ਲੁੱਟ ਦੀ ਵਾਰਦਾਤ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਹ ਜਿਊਲਰੀ ਸ਼ਾਪ ਗਲਿਟਰਜ਼ ਜਿਊਲਰ ਮੋਗੇ ਵਾਲਿਆਂ ਦੀ ਜਿਊਲਰੀ ਸ਼ਾਪ ਤੋਂ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ। ਜਦੋਂ ਲੁੱਟ ਦੀ ਵਾਰਦਾਤ ਵਾਪਰੀ, ਉਸ ਵੇਲੇ ਸ਼ਾਪ ਵਿੱਚ ਗ੍ਰਾਹਕ ਵੀ ਮੌਜੂਦ ਸਨ, ਜਿਨ੍ਹਾਂ ਨੂੰ ਸ਼ਾਪ ਦੇ ਪਿਛਲੇ ਹਿੱਸੇ ਤੋਂ ਸੁਰੱਖਿਅਤ ਕੱਢ ਲਿਆ ਗਿਆ ਸੀ। ਇਸ ਘਟਨਾ ਵਿੱਚ ਇੱਕ ਮਹਿਲਾ ਦੇ ਜਖਮੀ ਹੋਣ ਦੀ ਖਬਰ ਵੀ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ।