ਇਸ ਹਫਤੇ ਨਿਊਜੀਲੈਂਡ ਵਿੱਚ ਸ਼ੁਰੂ ਹੋਣ ਜਾ ਰਹੀ ਅਮਰੀਕਾ ਦੀ ਮਸ਼ਹੂਰ ਫੂਡ ਚੈਨ ‘ਪੋਪੀਜ਼’

Spread the love

ਆਕਲੈਂਡ (ਹਰਪ੍ਰੀਤ ਸਿੰਘ)- ਖਾਣ-ਪੀਣ ਦੇ ਸ਼ੋਕੀਨ ਨਿਊਜੀਲੈਂਡ ਵਾਸੀਆਂ ਲਈ ਇੱਕ ਚੰਗੀ ਖਬਰ ਹੈ, ਕਿਉਂਕਿ ਆਉਂਦੀ 29 ਅਪ੍ਰੈਲ ਨੂੰ ਅਮਰੀਕਾ ਦੀ ਮਸ਼ਹੂਰ ਫਾਸਟਫੂਡ ਚੈਨ ਪੋਪੀਜ਼ ਵਲੋਂ ਨਿਊਜੀਲੈਂਡ ਵਿੱਚ ਆਪਣਾ ਪਹਿਲਾ ਰੈਸਟੋਰੈਂਟ ਖੋਲਿਆ ਜਾ ਰਿਹਾ ਹੈ। ਇਸ ਲਈ ਕੰਪਨੀ ਨੇ ਆਪਣਾ ਮੈਨਿਊ ਵੀ ਜਾਰੀ ਕਰ ਦਿੱਤਾ ਹੈ। ਇਹ ਫਾਸਟਫੂਡ ਚੈਨ ਕੇਐਫਸੀ ਤੇ ਟੈਕਸਾਸ ਚਿਕਨ ਨੂੰ ਬਰਾਬਰੀ ਦਿੰਦੀ ਹੈ। ਖਾਣੇ ਦਾ ਮੁੱਲ ਸਿਰਫ $4.90 ਤੋਂ ਸ਼ੁਰੂ ਹੋ ਰਿਹਾ ਹੈ।
ਪੋਪੀਜ਼ ਦਾ ਪਹਿਲਾ ਸਟੋਰ ਟਾਕਾਨਿਨੀ ਦੇ 106, ਗ੍ਰੇਟ ਸਾਊਥ ਰੋਡ ਵਿਖੇ ਖੁੱਲਣ ਜਾ ਰਿਹਾ ਹੈ ਤੇ ਓਪਨਿੰਗ ਵਾਲੇ ਦਿਨ ਸਵੇਰ ਮੌਕੇ ਗ੍ਰਾਹਕਾਂ ਨੂੰ ਵਿਸ਼ੇਸ਼ ਵਾਊਚਰ ਤੇ ਟੀ-ਸ਼ਰਟ ਆਦਿ ਵੀ ਵੰਡੀਆਂ ਜਾਣਗੀਆਂ।