ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬਣੀ ਅੱਤ-ਆਧੁਨਿਕ ਸੁਵਿਧਾਵਾਂ ਵਾਲੀ ਰਸੋਈ ਸੰਗਤਾਂ ਨੂੰ ਹੋਈ ਸਪੁਰਦ

Spread the love

ਆਕਲੈਂਡ (ਹਰਪ੍ਰੀਤ ਸਿੰਘ)- ਨਿਊਜੀਲੈਂਡ ਵੱਸਦੇ ਸਿੱਖ ਸੰਗਤਾਂ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੱਜ ਅੱਤ-ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੀਂ ਰਸੋਈ ਸੰਗਤਾਂ ਨੂੰ ਸਪੁਰਦ ਕਰ ਦਿੱਤੀ ਗਈ ਹੈ।
ਗੁਰਦੁਆਰਾ ਸਾਹਿਬ ਵਿਖੇ ਇਸ ਸਬੰਧੀ ਵਿਸ਼ੇਸ਼ ਸਮਾਗਮ ਵਿੱਚ ਰੀਮਾ ਨਾਖਲੇ (ਮੈਂਬਰ ਪਾਰਲੀਮੈਂਟ), ਡੇਨੀਅਲ ਨਿਊਮੇਨ (ਕਾਉਂਸਲਰ), ਬ੍ਰਾਇਨ (ਚੇਅਰ ਡਬਲਿਯੂ ਸੀਟੀ), ਕਿੰਮ (ਮੈਨੇਜਰ ਡਬਲਿਯੂ ਸੀ ਟੀ), ਰਾਂਗੀ ਮੈਕਲੀਨ (ਮਾਓਰੀ ਲੀਡਰ ਤੇ ਲੋਕਲ ਬੋਰਡ ਮੈਂਬਰ, ਡਬਲਿਯੂ ਸੀਟੀ ਮੈਂਬਰ), ਗਲੇਨ ਐਕਸ਼ਨਮੇਨ (ਲੋਕਲ ਬੋਰਡ ਮੈਂਬਰ) ਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਰੂਪ ਵਿੱਚ ਭਾਈ ਦਲਜੀਤ ਸਿੰਘ ਨੇ ਪੁੱਜੀਆਂ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਇਨ੍ਹਾਂ ਨੂੰ ਵਿਸ਼ੇਸ਼ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ।
ਇਸ ਕਿਚਨ ਦੀ ਖਾਸੀਅਤ ਹੈ ਕਿ ਲੋੜ ਵੇਲੇ ਇਸ ਰਸੋਈ ਵਿੱਚ ਸਮੇਂ ਸਿਰ ਹਜਾਰਾਂ ਦੀ ਗਿਣਤੀ ਵਿੱਚ ਲੋੜਵੰਦਾਂ ਲਈ ਭੋਜਨ ਤਿਆਰ ਕੀਤਾ ਜਾ ਸਕਦਾ ਹੈ। ਇੱਕ ਖਾਸ ਇਲੈਕਟ੍ਰਿਕ ਪਤੀਲੇ ਵਿੱਚ 300 ਕਿਲੋ ਚੌਲ, ਖੀਰ, ਦਾਲ, ਸਬਜੀ ਆਦਿ ਸਿਰਫ ਇੱਕ ਘੰਟੇ ਵਿੱਚ ਬਿਨ੍ਹਾਂ ਮਾਹਿਰ ਹਲਵਾਈ ਦੀ ਮੱਦਦ ਤੋਂ ਤਿਆਰ ਕੀਤਾ ਜਾ ਸਕਦਾ ਹੈ। ਮਸਾਲਿਆਂ ਤੇ ਰਸਦ ਦੀ ਮਿਕਦਾਰ ਮਸ਼ੀਨ ਆਪ ਦੱਸੇਗੀ। ਮਸ਼ੀਨ ਦੀ ਲਾਗਤ $90,000 ਦੀ ਹੈ ਅਤੇ WCT ਲੋਕਲ ਬੋਰਡ ਤੇ ਕੌਸਲ ਵਲੋ ਸਾਰਾ $345,000 ਖਰਚ ਕੀਤਾ ਗਿਆ ਹੈ ।