ਸਿਡਨੀ ਮਾਲ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਪਾਕਿਸਤਾਨੀ ਨੌਜਵਾਨ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਏਗੀ ਅੰਤਿਮ ਵਿਦਾਇਗੀ

Spread the love

ਮੈਲਬੋਰਨ (ਹਰਪ੍ਰੀਤ ਸਿੰਘ)- ਸਿਡਨੀ ਬੌਂਡਾਈ ਜੰਕਸ਼ਨ ਮਾਲ ਵਿੱਚ ਦੂਜਿਆਂ ਦੀ ਰੱਖਿਆ ਕਰਨ ਦੌਰਾਨ ਮੌਕੇ ‘ਤੇ ਤੈਨਾਤ 30 ਸਾਲਾ ਪਾਕਿਸਤਾਨੀ ਨੌਜਵਾਨ ਫਰਜ਼ ਤਾਹਿਰ ਨੂੰ ਅੱਜ ਆਸਟ੍ਰੇਲੀਆਈ ਸਰਕਾਰ ਵਲੋਂ ਵਿਸ਼ੇਸ਼ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਏਗੀ। ਫਰਜ਼ ਇੱਕ ਸਾਲ ਪਹਿਲਾਂ ਪਾਕਿਸਤਾਨ ਤੋਂ ਆਸਟ੍ਰੇਲੀਆ ਪੁੱਜਾ ਸੀ। ਤਾਹਿਰ ਦੀ ਮ੍ਰਿਤਕ ਦੇਹ ਨੂੰ ਉੱਤਰੀ-ਪੱਛਮੀ ਸਿਡਨੀ ਦੀ ਮਸਜਿਦ ਬੇਤੁਲ ਹੁਡਾ ਵਿਖੇ ਅੰਤਿਮ ਦਰਸ਼ਨਾਂ ਵਾਸਤੇ ਰੱਖਿਆ ਗਿਆ ਹੈ। ਤਾਹਿਰ ਭਾਂਵੇ ਇੱਕ ਸਾਲ ਪਹਿਲਾਂ ਹੀ ਆਸਟ੍ਰੇਲੀਆ ਆਇਆ ਸੀ, ਪਰ ਆਪਣੇ ਚੰਗੇ ਸੁਭਾਅ ਕਾਰਨ ਆਲੇ-ਦੁਆਲੇ ਵਿੱਚ ਕਾਫੀ ਹਰਮਨ ਪਿਆਰਾ ਹੋ ਗਿਆ ਸੀ। ਤਾਹਿਰ ਦੇ ਨਾਲ ਕੰਮ ਕਰਦੇ ਇੱਕ ਹੋਰ ਪਾਕਿਸਤਾਨੀ ਨੌਜਵਾਨ ਜੋ ਇਸ ਹਮਲੇ ਵਿੱਚ ਜਖਮੀ ਹੋਇਆ ਸੀ, ਨੂੰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੀ ਪੱਕੀ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਹੈ।