ਨਿਊਜੀਲੈਂਡ ਵੱਸਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ!

Spread the love

ਗਿਸਬੋਰਨ ਵਿਖੇ ਇਲਾਕੇ ਦੇ ਪਹਿਲੇ ਗੁਰੂਘਰ ਦੀ ਹੋਈ ਸ਼ੁਰੂਆਤ
ਆਕਲੈਂਡ (ਹਰਪ੍ਰੀਤ ਸਿੰਘ) – ਗਿਸਬੋਰਨ ਵੱਸਦੀਆਂ ਸੰਗਤਾਂ ਲਈ ਇਸ ਸਾਲ ਦੀ ਵਿਸਾਖੀ ਬਹੁਤ ਵੱਡਭਾਗੀ ਸਾਬਿਤ ਹੋਈ ਹੈ, ਜਦੋਂ ਇਲਾਕੇ ਦੇ ਪਹਿਲੇ ਗੁਰੂਘਰ ਦੀ ਸ਼ੁਰੂਆਤ ਕੀਤੀ ਗਈ। ਇਸ ਗੁਰੂਘਰ ਦੀ ਸਥਾਪਨਾ 7, ਸੋਲੈਂਡਰ ਸਟਰੀਟ ਗਿਸਬੋਰਨ ਵਿਖੇ ਕੀਤੀ ਗਈ ਹੈ। ਇਸ ਮੌਕੇ ਸੰਗਤਾਂ ਦੀ ਹਾਜਰੀ ਵਿੱਚ ਧਾਰਮਿਕ ਸਮਾਗਮਾਂ ਮਗਰੋਂ ਇਸ ਵੱਡਮੁੱਲੀ ਦਾਤ ਲਈ ਅਰਦਾਸ ਨਾਲ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਨੂੰ ਇਸ ਮੌਕੇ ਬਹੁਤ-ਬਹੁਤ ਮੁਬਾਰਕਾਂ। ਇਲਾਕੇ ਵਿੱਚ 150 ਦੇ ਕਰੀਬ ਪੰਜਾਬੀ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਦੀ ਲੰਬੇ ਚਿਰ ਤੋਂ ਇੱਛਾ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਵੀ ਗੁਰਦੁਆਰਾ ਸਾਹਿਬ ਹੋਣ। ਹੁਣ ਹਰ ਐਤਵਾਰ ਗੁਰਦੁਆਰਾ ਸਾਹਿਬ ਵਿਖੇ ਪਾਠ, ਗੁਰਬਾਣੀ ਕੀਰਤਨ, ਗੁਰੂਕੇ ਲੰਗਟ ਅੱਤੁਟ ਵਰਤਿਆ ਕਰਨਗੇ।