ਕੈਂਟਰਬਰੀ ਦੇ ਨਿਵਾਸੀ ਰਹਿਣ ਸਾਵਧਾਨ, ਨੈਸ਼ਨਲ ਐਮਰਜੈਂਸੀ ਸਰਵਿਸਜ਼ ਨੇ ਚੇਤਾਵਨੀ ਕੀਤੀ ਜਾਰੀ!

Spread the love

ਭਾਰੀ ਮੀਂਹ ਤੇ ਹੜ੍ਹਾਂ ਕਾਰਨ ਵਿਗੜ ਸਕਦੇ ਹਾਲਾਤ
ਆਕਲੈਂਡ (ਹਰਪ੍ਰੀਤ ਸਿੰਘ) – ਮੈਟਸਰਵਿਸ ਵਲੋਂ ਅੱਜ ਕੈਂਟਰਬਰੀ ਦੇ ਇਲਾਕੇ ਲਈ ਖਰਾਬ ਮੌਸਮ ਤੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੇਤਾਵਨੀ ਸ਼ਾਮ 3.45 ‘ਤੇ ਜਾਰੀ ਕੀਤੀ ਗਈ ਹੈ ਤੇ ਕ੍ਰਾਈਸਚਰਚ, ਰੰਗੀਰੋਆ, ਕਾਏਪੋਈ, ਬੇਲਫਾਸਟ, ਵੁਡਨ, ਏਰੀਟੋਨ ਦੇ ਇਲਾਕੇ ਇਸ ਚੇਤਾਵਨੀ ਅਧੀਨ ਹਨ।ਤੂਫਾਨੀ ਮੌਸਮ ਦੇ ਨਾਲ ਹੋਣ ਵਾਲੀ ਭਾਰੀ ਬਾਰਿਸ਼ ਕਈ ਇਲਾਕਿਆਂ ਵਿੱਚ ਹੜ੍ਹਾਂ ਜਿਹੇ ਹਾਲਾਤ ਬਣਾ ਸਕਦੀ ਹੈ। ਹੋਣ ਵਾਲੀ ਭਾਰੀ ਗੜ੍ਹੇਮਾਰੀ ਦੇ ਚਲਦਿਆਂ ਖੇਤਾਂ, ਬਾਗਾਂ, ਵਾਈਨਜ਼, ਗਲਾਸਹਾਊਸ ਤੇ ਗੱਡੀਆਂ ਦਾ ਕਾਫੀ ਨੁਕਸਾਨ ਕਰ ਸਕਦੇ ਹਨ।
ਨੈਸ਼ਨਲ ਐਮਰਜੈਂਸੀ ਐਜੰਸੀ ਨੇ ਘਰੋਂ ਬਾਹਰ ਲੋਕਾਂ ਨੂੰ ਸ਼ੈਲਟਰ ਲੈਣ ਦੀ ਸਲਾਹ ਦਿੱਤੀ ਹੈ, ਗੱਡੀਆਂ ਨੂੰ ਛੱਤ ਹੇਠਾਂ ਖੜਾਉਣ ਤੇ ਹਵਾ ਵਿੱਚ ਉੱਡਣ ਵਾਲੇ ਸਮਾਨ ਨੂੰ ਬੰਨਕੇ ਰੱਖਣ ਦੀ ਸਲਾਹ ਦਿੱਤੀ ਹੈ।