ਆਸਟ੍ਰੇਲੀਆ ਦੇ ਡਰਾਈਵਰ ਪੈਟਰੋਲ ਦੀਆਂ ਰਿਕਾਰਡ ਕੀਮਤਾਂ ਦਾ ਕਰ ਰਹੇ ਸਾਹਮਣਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਾਸੀ ਇਸ ਵੇਲੇ ਰਿਕਾਰਡ ਪੈਟਰੋਲ ਦੀਆਂ ਕੀਮਤਾਂ ਅਦਾ ਕਰ ਰਹੇ ਹਨ ਤੇ ਇਸਦਾ ਕਾਰਨ ਹੈ ਬੀਤੇ ਕੁਝ ਸਮੇਂ ਤੋਂ ਕਮਜੋਰ ਹੋਇਆ ਆਸਟ੍ਰੇਲੀਆਈ ਡਾਲਰ ਤੇ ਲਗਾਤਾਰ ਵੱਧਦੀਆਂ ਕਰੂਡ ਆਇਲ ਦੀਆਂ ਕੀਮਤਾਂ।
ਮੈਲਬੋਰਨ, ਬ੍ਰਿਸਬੇਨ, ਸਿਡਨੀ, ਐਡੀਲੇਡ, ਪਰਥ ਵਿੱਚ 91 ਓਕਟੇਨ ਦਾ ਔਸਤ ਮੁੱਲ 217.92 ਸੈਂਟ ਪ੍ਰਤੀ ਲਿਟਰ ਹੈ ਤੇ ਇਸ ਮੁੱਲ ਨੇ ਬੀਤੀ ਸਤੰਬਰ ਵਿੱਚ ਬਣਾਏ $2.17 ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਭ ਤੋਂ ਜਿਆਦਾ ਬ੍ਰਿਸਬੇਨ ਦੇ ਰਿਹਾਇਸ਼ੀਆਂ ਨੂੰ $2.30 ਪ੍ਰਤੀ ਲਿਟਰ ਅਦਾ ਕਰਨੇ ਪੈ ਰਹੇ ਹਨ, ਜਦਕਿ ਮੈਲਬੋਰਨ ਵਾਸੀ ਔਸਤ $2.25 ਪ੍ਰਤੀ ਲਿਟਰ ਦੇ ਹਿਸਾਬ ਨਾਲ ਅਦਾ ਕਰ ਰਹੇ ਹਨ।