ਨਾਰਥਵੈਸਟ ਮਾਲ ਵਿਖੇ ਹੋਈ ਲੁੱਟ ਦੀ ਹਿੰਸਕ ਵਾਰਦਾਤ ਨੇ ਆਕਲੈਂਡ ਵਾਸੀਆਂ ਨੂੰ ਸਿਡਨੀ ਹਮਲੇ ਦੀ ਕਰਵਾਈ ਯਾਦ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਨਾਰਥਵੈਸਟ ਮਾਲ ਵਿਖੇ ਹੋਈ ਅੱਜ ਲੁੱਟ ਦੀ ਹਿੰਸਕ ਵਾਰਦਾਤ ਨੇ ਉੱਥੇ ਮੌਜੂਦ ਕਰਮਚਾਰੀਆਂ ਦੇ ਗ੍ਰਾਹਕਾਂ ਨੂੰ ਸਿਡਨੀ ਬੋਂਡਾਈ ਜੰਕਸ਼ਨ ਮਾਲ ਹਮਲੇ ਦੀ ਯਾਦ ਕਰਵਾ ਦਿੱਤੀ। ਕਰਮਚਾਰੀਆਂ ਅਨੁਸਾਰ ਮਿਸ਼ਲ ਹਿੱਲ ਜਿਊਲਰੀ ਸਟੋਰ ਦੀ ਲੁੱਟ ਦੀ ਵਾਰਦਾਤ ਦੌਰਾਨ ਮਾਲ ਵਿੱਚ ਹਰ ਪਾਸੇ ਹਫੜਾਦਫੜੀ ਸੀ ਤੇ ਹੋਰ ਕੋਈ ਬਹੁਤ ਸਹਿਮਿਆ ਹੋਇਆ ਸੀ। ਮਾਲ ਦੇ ਬਾਹਰ ਈਗਲ ਹੈਲੀਕਾਪਟਰ ਤੇ ਕਈ ਪੁਲਿਸ ਦੀਆਂ ਗੱਡੀਆਂ ਗੇੜੇ ਕੱਢ ਰਹੀਆਂ ਸਨ ਤੇ ਅਜਿਹੇ ਵਿੱਚ ਕਈ ਕਰਮਚਾਰੀ ਤੇ ਗ੍ਰਾਹਕ ਇਹੀ ਸੋਚ ਰਹੇ ਸਨ ਕਿ ਸ਼ਾਇਦ ਸਿਡਨੀ ਮਾਲ ਹਮਲੇ ਵਾਂਗ ਕੋਈ ਹਮਲਾ ਇੱਥੇ ਹੋਇਆ ਹੈ ਤੇ ਹੁਣ ਉਹ ਕੀ ਕਰਨਗੇ। ਪਰ ਚੰਗੀ ਕਿਸਮਤ ਰਹੀ ਕਿ ਇਹ 5 ਹਥਿਆਰਬੰਦ ਹਮਲਾਵਰਾਂ ਵਲੋਂ ਕੀਤੀ ਜਿਊਲਰੀ ਸਟੋਰ ਦੀ ਲੁੱਟ ਦੀ ਵਾਰਦਾਤ ਹੀ ਨਿਕਲੀ, ਜਿਸ ਵਿੱਚ ਕੋਈ ਗੰਭੀਰ ਜਖਮੀ ਨਹੀਂ ਹੋਇਆ।