ਆਕਲੈਂਡ ਦੇ ਟਾਕਾਨਿਨੀ ਵਿਖੇ ਖੁੱਲਿਆ ਨਿਊਜੀਲੈਂਡ ਦਾ ਪਹਿਲਾ ਪੋਪੀਜ਼ ਰੈਸਟੋਰੈਂਟ

Spread the love

ਵੱਡੀ ਗਿਣਤੀ ਵਿੱਚ ਹੋਇਆ ਲੋਕਾਂ ਦਾ ਇੱਕਠ
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਟਾਕਾਨਿਨੀ ਵਿਖੇ ਨਿਊਜੀਲੈਂਡ ਦਾ ਪਹਿਲਾ ਪੋਪੀਜ਼ ਰੈਸਟੋਰੈਂਟ ਖੁੱਲ ਗਿਆ ਹੈ ਤੇ ਇਸ ਮੌਕੇ ਸੈਂਕੜੇ ਦੇ ਗਿਣਤੀ ਵਿੱਚ ਗ੍ਰਾਹਕ ਪੋਪੀਜ਼ ਦੇ ਸੁਆਦਲੇ ਭੋਜਨਾਂ ਅਤੇ ਨਿਵੇਕਲੀਆਂ ਆਫਰਾਂ ਦਾ ਲਾਹਾ ਲੈਣ ਪੁੱਜੇ। ਪੋਪੀਜ਼ ਵਲੋਂ ਓਪਨਿੰਗ ਸੈਰੇਮੇਨੀ ਮੌਕੇ ਗ੍ਰਾਹਕਾਂ ਲਈ ਖਾਸ ਕੂਪਨ ਤੇ ਹੋਰ ਦਿਲਕਸ਼ ਇਨਾਮ ਰੱਖੇ ਗਏ ਸਨ। ਪੋਪੀਜ਼ ਅਮਰੀਕਾ ਦੀ ਮਸ਼ਹੂਰ ਰੈਸਟੋਰੈੈਂਟ ਫੂਡ ਚੈਨ ਹੈ ਤੇ ਕੇਐਫਸੀ ਦੀ ਬਰਾਬਰੀ ਦਾ ਰੈਸਟੋਰੈਂਟ ਹੈ। ਪੋਪੀਜ਼ ਫਰਾਈਡ ਚਿਕਨ ਲਈ ਕਾਫੀ ਮਸ਼ਹੂਰ ਹੈ, ਪੋਪੀਜ਼ ਦਾ ਦੂਜਾ ਰੈਸਟੋਰੈਂਟ ਟੌਪੋ ਵਿਖੇ ਜੁਲਾਈ ਵਿੱਚ ਖੋਲਿਆ ਜਾਏਗਾ। ਦੁਨੀਆਂ ਭਰ ਵਿੱਚ ਪੋਪੀਜ਼ ਦੇ 4300 ਤੋਂ ਵਧੇਰੇ ਰੈਸਟੋਰੈਂਟ ਮੌਜੂਦ ਹਨ। ਕੰਪਨੀ ਇਸ ਸਾਲ ਵਿੱਚ ਨਿਊਜੀਲੈਂਡ ਵਿੱਚ 10 ਰੈਸਟੋਰੈਂਟ ਖੋਲਣ ਦਾ ਵਿਚਾਰ ਬਣਾ ਰਹੀ ਹੈ।