ਬੀਤੇ 8 ਸਾਲਾਂ ਤੋਂ ਨਿਊਜੀਲੈਂਡ ਰਹਿੰਦੀ ਭਾਰਤੀ ਮੂਲ ਦੀ ਮਹਿਲਾ ਨੇ ਨਿਊਜੀਲੈਂਡ ਛੱਡਣ ਦਾ ਲਿਆ ਫੈਸਲਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਪ੍ਰੇਰਨਾ ਜੋਸ਼ੀ ਬੀਤੇ 8 ਸਾਲਾਂ ਤੋਂ ਆਕਲੈਂਡ ਰਹਿ ਰਹੀ ਹੈ, ਪਰ ਹੁਣ ਉਸਨੇ ਨਿਊਜੀਲੈਂਡ ਛੱਡਣ ਦਾ ਮਨ ਬਣਾ ਲਿਆ ਹੈ, ਦਰਅਸਲ ਉਸਨੇ ਆਪਣੇ ਪਿਤਾ ਨੂੰ ਨਿਊਜੀਲੈਂਡ ਬੁਲਾਉਣ ਲਈ ਵੀਜਾ ਲਗਵਾਇਆ ਸੀ, ਜੋ ਕਿ ਲੱਗ ਵੀ ਗਿਆ ਸੀ, ਪਰ ਕਿਉਂਕਿ ਉਹ ਇੱਕਲੇ ਸਫਰ ਨਹੀਂ ਕਰ ਸਕਦੇ ਸਨ, ਇਸ ਲਈ ਪ੍ਰੇਰਨਾ ਨੇ ਪਿਤਾ ਦੇ ਨਾਲ ਆਉਣ ਲਈ ਆਪਣੀ ਕਜ਼ਨ ਅਤੇ ਫਿਰ ਬਾਅਦ ਵਿੱਚ ਭਰਾ ਦਾ ਵੀਜਾ ਲਗਵਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਦੇਣ ਤੋਂ ਨਾਂਹ ਕਰ ਦਿੱਤੀ। ਹੁਣ ਆਪਣੇ ਪਿਤਾ ਨੂੰ ਨਾ ਮਿਲਣ ਤੋਂ ਦੁਖੀ ਪ੍ਰੇਰਨਾ ਦਾ ਕਹਿਣਾ ਹੈ ਕਿ ਉਹ ਨਿਊਜੀਲੈਂਡ ਹਮੇਸ਼ਾ ਲਈ ਛੱਡ ਜਾਏਗੀ, ਕਿਉਂਕਿ ਭਵਿੱਖ ਵਿੱਚ ਉਹ ਆਪਣੇ ਪਿਤਾ ਨਾਲ ਨਿਊਜੀਲੈਂਡ ਰਹਿਣ ਦਾ ਸੁਪਨਾ ਪੂਰਾ ਨਹੀਂ ਕਰ ਸਕਦੀ ਜਿਸ ਕਾਰਨ ਉਸਨੇ ਹੀ ਨਿਊਜੀਲੈਂਡ ਛੱਡਣ ਦਾ ਮਨ ਬਣਾ ਲਿਆ ਹੈ।