ਸਾਬਕਾ ਸਰਕਾਰ ਵੇਲੇ ਆਮ ਨਿਊਜੀਲੈਂਡ ਵਾਸੀਆਂ ਨੂੰ ਝੱਲਣਾ ਪਿਆ ਦੁਨੀਆਂ ਭਰ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਧ ਟੈਕਸਾਂ ਵਿੱਚ ਵਾਧਾ

Spread the love

ਪਰ ਮੌਜੂਦਾ ਸਰਕਾਰ ਨੇ ਦਿੱਤਾ ਟੈਕਸਾਂ ਵਿੱਚ ਕਟੌਤੀ ਦਾ ਭਰੋਸਾ
ਆਕਲੈਂਡ (ਹਰਪ੍ਰੀਤ ਸਿੰਘ) – ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕਾਰਪੋਰੇਸ਼ਨ ਐਂਡ ਡਵੇਲਪਮੈਂਟ (ਓਈਸੀਡੀ) ਦੇ ਤਾਜਾ ਜਾਰੀ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਬੀਤੇ ਸਾਲ ਵਿੱਚ ਨਿਊਜੀਲੈਂਡ ਨੂੰ ਦੁਨੀਆਂ ਦੇ ਸਭ ਤੋਂ ਉੱਨਤ ਦੇਸ਼ਾਂ ਵਿੱਚ, ਦੂਜੇ ਨੰਬਰ ‘ਤੇ ਸਭ ਤੋਂ ਜਿਆਦਾ ਟੈਕਸ ਵਿੱਚ ਵਾਧਾ ਝੱਲਣਾ ਪਿਆ ਹੈ। ਸਾਲ 2022 ਦੇ ਮੁਕਾਬਲੇ ਇਹ ਵਾਧਾ 4.5% ਦਾ ਸੀ ਤੇ ਸਿਰਫ ਆਸਟ੍ਰੇਲੀਆ ਹੀ 7.6% ਦਰ ਦੇ ਵਾਧੇ ਨਾਲ ਨਿਊਜੀਲੈਂਡ ਤੋਂ ਅੱਗੇ ਸੀ।
2023 ਵਿੱਚ ਔਸਤ ਕਮਾਈ ਕਰਨ ਵਾਲੇ ਨਿਊਜੀਲੈਂਡ ਵਾਸੀ ਨੂੰ ਕਮਾਈ ਦੇ 24.9% ਟੈਕਸ ਵਜੋਂ ਅਦਾ ਕਰਨੇ ਪਏ, ਜੋ ਕਿ 2022 ਵਿੱਚ 23.2% ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਜੋ ਲੋਕ ਔਸਤ ਕਮਾਈ ਤੋਂ 167% ਜਿਆਦਾ ਕਮਾ ਰਹੇ ਸਨ, ਉਨ੍ਹਾਂ ਦੇ ਟੈਕਸ ਵਿੱਚ ਵਾਧਾ (2022 ਤੋਂ 2023) ਸਿਰਫ 0.5% ਹੀ ਹੋਇਆ ਸੀ।
ਇਸ ਸਭ ‘ਤੇ ਅਸੋਸੀਏਟ ਫਾਇਨਾਂਸ ਮਨਿਸਟਰ ਡੇਵਿਡ ਸੀਮੌਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਜਾਰੀ ਕੀਤੀ ਹੈ ਤੇ ਉਨ੍ਹਾਂ ਕਿਹਾ ਹੈ ਕਿ ਸਾਬਕਾ ਸਰਕਾਰ ਦੀਆਂ ਅਜਿਹੀਆਂ ਗਲਤੀਆਂ ਨੂੰ ਸੁਧਾਰਨਾਂ ਹੀ ਸਾਡਾ ਕੰਮ ਹੈ ਤੇ ਇਸੇ ਲਈ ਨਿਊਜੀਲੈਂਡ ਵਾਸੀਆਂ ਦੀ ਇਸ ਤਕਲੀਫ ਨੂੰ ਦੂਰ ਕਰਨ ਲਈ ਮੌਜੂਦਾ ਸਰਕਾਰ ਫਾਲਤੂ ਦੇ ਖਰਚਿਆਂ ‘ਤੇ ਕਾਬੂ ਪਾਉਂਦਿਆਂ ਨਿਊਜੀਲੈਂਡ ਵਾਸੀਆਂ ਨੂੰ ਟੈਕਸ ਵਿੱਚ ਕਟੌਤੀਆਂ ਤੇ ਕੋਸਟ ਆਫ ਲੀਵਿੰਗ ਨੂੰ ਕਾਬੂ ਵਿੱਚ ਲਿਆਏਗੀ।