3 ਸਾਲਾ ਭਰਾ ਨੂੰ ਅੱਗ ਤੋਂ ਬਚਾਉਣ ਲਈ 6 ਸਾਲਾ ਭਰਾ ਕੁੱਦਿਆ ਅੱਗ ਵਿੱਚ, ਦੋਨਾਂ ਨੇ ਗੁਆਈ ਜਾਨ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – 3 ਸਾਲਾ ਜ਼ਕਾਰੀਆ ਤੇ 6 ਸਾਲਾ ਵਿਲੀਅਮ ਇੱਕ ਬਹੁਤ ਹੀ ਮੰਦਭਾਗੇ ਹਾਦਸੇ ਦਾ ਸ਼ਿਕਾਰ ਹੁੰਦਿਆਂ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਤੇ ਇਸ ਖਬਰ ਨੇ ਦੁਨੀਆਂ ਲੋਕਾਂ ਵਿੱਚ ਸੋਗ ਦੀ ਲਹਿਰ ਪਸਾਰ ਦਿੱਤੀ ਹੈ। ਬੀਤੀ 10 ਅਪ੍ਰੈਲ ਨੂੰ ਜਦੋਂ ਦੋਨੋਂ ਆਪਣੇ ਦਾਦਕਿਆਂ ਦੇ ਘਰ ਵਿੱਚ ਖੇਡਣ ਗਏ ਹੋਏ ਸਨ ਤਾਂ ਉਸ ਵੇਲੇ ਘਰ ਨੂੰ ਅੱਗ ਲੱਗ ਗਈ। ਬੱਚਿਆਂ ਦੇ ਮਾਪੇ ਉਸ ਵੇਲੇ ਕੰਮ ‘ਤੇ ਗਏ ਹੋਏ ਸਨ। ਦੋਨਾਂ ਦਾ 8 ਸਾਲਾ ਭਰਾ ਦੇ ਦਾਦਾ-ਦਾਦੀ ਤਾਂ ਘਰ ਵਿੱਚੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਰਹੇ, ਪਰ 3 ਸਾਲਾ ਜ਼ਕਾਰੀਆ ਤੇ 6 ਸਾਲਾ ਵਿਲੀਅਮ ਘਰੋਂ ਬਾਹਰ ਨਾ ਆ ਸਕੇ। ਵਿਲੀਅਮ ਬਾਹਰ ਆਇਆ, ਪਰ ਉਸਨੇ ਆਪਣੇ 3 ਸਾਲਾ ਭਰਾ ਜ਼ਕਾਰੀਆ ਨੂੰ ਬਚਾਉਣ ਦੀ ਸੋਚੀ ਤੇ ਜਦੋਂ ਫਾਇਰ ਵਿਭਾਗ ਵਾਲਿਆਂ ਨੂੰ ਦੋਨੋਂ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਤਾਂ ਵਿਲਿਅਮ ਨੇ ਆਪਣੇ ਛੋਟੇ ਭਰਾ ਨੂੰ ਢਕਿਆ ਹੋਇਆ ਹੋਇਆ ਸੀ ਤਾਂ ਜੋ ਉਸਨੂੰ ਅੱਗ ਨਾ ਪਏ। ਪਰ ਮਾੜੀ ਕਿਸਮਤ ਦੋਨਾਂ ਦੀ ਹਸਪਤਾਲ ਵਿੱਚ 4 ਦਿਨਾਂ ਬਾਅਦ ਮੌਤ ਹੋ ਗਈ ਤੇ ਹੁਣ ਵਿਲੀਅਮ ਵਲੋਂ ਛੋਟੀ ਜਿਹੀ ਉਮਰ ਵਿੱਚ ਦਿਖਾਏ ਇਸ ਹੌਂਸਲੇ ਭਰੇ ਕਾਰੇ ਲਈ ਉਸ ਨੂੰ ਹਰ ਕੋਈ ਵਿਲੀਅਮ ਤੇ ਉਸਦੇ ਛੋਟੇ ਭਰਾ ਨੂੰ ਨਮ ਅੱਖਾਂ ਨਾਲ ਯਾਦ ਕਰ ਰਿਹਾ ਹੈ।