ਵੂਲਵਰਥਸ ਆਸਟ੍ਰੇਲੀਆ ਨੂੰ ਕਰਮਚਾਰੀਆਂ ਦੀਆਂ ਛੁੱਟੀਆਂ ਦੀ ਤਨਖਾਹ ਮਾਰਨ ਕਰਕੇ $1.2 ਮਿਲੀਅਨ ਦਾ ਜੁਰਮਾਨਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਵੂਲਵਰਥਸ ਆਸਟ੍ਰੇਲੀਆ ਨੂੰ ਆਪਣੇ 1200 ਵਿਕਟੋਰੀਅਨ ਕਰਮਚਾਰੀਆਂ ਦੀ $1 ਮਿਲੀਅਨ ਦੇ ਕਰੀਬ ਬਣਦੀ ਛੁੱਟੀਆਂ ਦੀ ਤਨਖਾਹ ਨਾ ਦੇਣ ਦਾ ਦੋਸ਼ ਹੇਠ $1.2 ਮਿਲੀਅਨ ਦਾ ਜੁਰਮਾਨਾ ਲਾਇਆ ਗਿਆ ਹੈ, ਲੇਬਰ ਇੰਸਪੈਕਟੋਰੇਟ ਨੂੰ ਇਹ ਖਾਮੀਆ 2022 ਵਿੱਚ ਪੇਅਰੋਲ ਸਿਸਟਮ ‘ਤੇ ਕੀਤੇ ਰੀਵਿਊ ਤੋਂ ਬਾਅਦ ਪਤਾ ਲੱਗੀਆਂ। ਛਾਣਬੀਣ ਵਿੱਚ ਪਤਾ ਲੱਗਾ ਕਿ ਜਨਵਰੀ 2020 ਤੋਂ ਜੁਲਾਈ 2022 ਵਿਚਾਲੇ 3617 ਮੌਕਿਆਂ ‘ਤੇ ਕਰਮਚਾਰੀਆਂ ਨੂੰ ਅੰਡਰ-ਪੇਅ ਕੀਤਾ ਗਿਆ। ਔਸਤ ਕਰਮਚਾਰੀ ਨੂੰ $250 ਅੰਡਰ-ਪੇਅ ਕੀਤੇ ਗਏ ਸਨ ਤੇ 1227 ਕਰਮਚਾਰੀਆਂ ਦੇ ਮਾਮਲੇ ਵਿੱਚ ਇਹ $1 ਮਿਲੀਅਨ ਦੇ ਕਰੀਬ ਰਾਸ਼ੀ ਬਣਦੀ ਸੀ। ਵੂਲਵਰਥਸ ਨੇ ਮੈਲਬੋਰਨ ਮਜਿਸਟ੍ਰੇਟ ਅਦਾਲਤ ਵਿੱਚ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਕਬੂਲਿਆ, ਜਿਸ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ।