ਨੋਰਥਸ਼ੋਰ ਦੇ ਇਸ ਘਰ ਨੂੰ ਖ੍ਰੀਦਣ ‘ਤੇ ਮਿਲੇਗੀ ਮੁਫਤ ਵਿੱਚ ਟੈਸਲਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਜੋ ਕੋਈ ਵੀ ਨੋਰਥਸ਼ੋਰ ਦੇ ਵਾਇਕੇ ਵਿਖੇ ਸਥਿਤ ਇਸ ਘਰ ਨੂੰ ਖ੍ਰੀਦੇਗਾ, ਉਸਨੂੰ ਮੁਫਤ ਵਿੱਚ ਟੈਸਲਾ ਗੱਡੀ ਦਿੱਤੀ ਜਾਏਗੀ। ਦਰਅਸਲ ਇਸ 5 ਬੈੱਡਰੂਮ ਵਾਲੇ ਘਰ ਦੇ ਮਾਲਕ ਬਾਰਸੀਲੋਨਾ ਸ਼ਿਫਟ ਹੋ ਰਹੇ ਹਨ, ਜਿਸ ਕਾਰਨ ਉਹ ਆਪਣਾ ਸਾਰਾ ਸਮਾਨ ਵੇਚ ਰਹੇ ਹਨ। ਘਰ ਦਾ ਮੁੱਲ $2,449,000 ਮੰਗਿਆ ਗਿਆ ਹੈ ਤੇ ਜੋ ਕੋਈ ਵੀ ਇਸ ਘਰ ਦਾ ਸੌਦਾ ਕਰੇਗਾ, ਉਸਨੂੰ ਮਾਲਕਾਂ ਦੀ ਟੈਸਲਾ ਗੱਡੀ ਨਾਲ ਮੁਫਤ ਦਿੱਤੀ ਜਾਏਗੀ। ਘਰ ਦੀ ਲੋਕੇਸ਼ਨ 890 ਬੀਚ ਰੋਡ, ਵਾਇਕੇ ਹੈ। ਘਰ ਤੋਂ ਕੁਝ ਦੂਰੀ ‘ਤੇ ਹੀ ਸ਼ਾਨਦਾਰ ਸਮੁੰਦਰੀ ਕੰਢਾ ਤੇ ਨਾਮਵਰ ਰੈਸਟੋਰੈਂਟ ਮੌਜੂਦ ਹਨ। ਇਸ ਘਰ ਨੂੰ ਰੇਅ ਵਾਈਟ ਮੇਰਾਂਗੀ ਦੇ ਸੇਲਜ਼ਪਰਸਨ ਮਿਸ਼ਲ ਕੈਂਪਬੇਲ ਵਲੋਂ ਵੇਚਿਆ ਜਾ ਰਿਹਾ ਹੈ।