ਇਜ਼ਰਾਈਲ ਦੇ ਹਮਲੇ ‘ਚ ਮਾਰੀ ਗਈ ਗਰਭਵਤੀ ਮਾਂ ਦੇ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਦੀ ਵੀ ਹੋਈ ਮੌਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਇਜ਼ਰਾਈਲ ਦੇ ਹਮਲੇ ਵਿੱਚ ਮਾਰੀ ਗਈ ਗਰਭਵਤੀ ਮਹਿਲਾ ਦੇ ਗਰਭ ‘ਚੋਂ ਜਨਮ ਲੈਣ ਵਾਲੀ ਛੋਟੀ ਜਿਹੀ ਬੱਚੀ ਨੂੰ ਵੀ ਡਾਕਟਰ ਬਚਾਅ ਨਹੀਂ ਸਕੇ ਤੇ ਜਨਮ ਲੈਣ ਤੋਂ ਕੁਝ ਦਿਨ ਬਾਅਦ ਹੀ ਉਸਦੀ ਮੌਤ ਹੋ ਗਈ ਹੈ। ਬੱਚੀ ਨੂੰ ਸਬਰੀਨ ਦਾ ਨਾਮ ਦਿੱਤਾ ਗਿਆ ਸੀ ਤੇ ਮ੍ਰਿਤਕ ਮਾਂ ਦੇ ਗਰਭ ‘ਚੋਂ ਜਨਮ ਲੈਕੇ ਬੱਚੀ ਨੇ ਦੁਨੀਆਂ ਭਰ ਵਿੱਚ ਲੰਬੀ ਤੇ ਤੰਦਰੁਸਤ ਉਮਰ ਲਈ ਅਸੀਸਾਂ ਹਾਸਿਲ ਕੀਤੀਆਂ ਸਨ। ਜਖਮਾਂ ਮਾਂ ਦੇ ਮਰਨ ਤੋਂ ਬਾਅਦ ਡਾਕਟਰਾਂ ਨੇ ਸੀਜ਼ੇਰੀਅਨ ਕਰਕੇ ਬੱਚੀ ਨੂੰ ਜਨਮ ਦਿੱਤਾ ਸੀ। ਬੱਚੀ ਨੂੰ ਜਨਮ ਵਿੱਚ ਮੱਦਦ ਕਰਨ ਵਾਲੇ ਡਾਕਟਰ ਵੀ ਬੱਚੀ ਦੀ ਮੌਤ ਤੋਂ ਬਹੁਤ ਜਿਆਦਾ ਦੁਖੀ ਹਨ। ਇਸ ਛੋਟੀ ਉਮਰੇ ਮੌਤ ਨੂੰ ਗਲੇ ਲਾਉਣ ਵਾਲੀ ਸਬਰੀਨ ਨੂੰ ਇੱਕ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।