ਗੰਭੀਰ ਰੂਪ ਵਿੱਚ ਜਖਮੀ ਵਿਅਕਤੀ ਨੂੰ ਇਲਾਜ ਲਈ ਐਮਰਜੈਂਸੀ ਵਿਭਾਗ ਵਿੱਚ ਕਰਨੀ ਪਈ 7 ਘੰਟੇ ਉਡੀਕ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਹੈਲਥ ਸੈਕਟਰ ਦੀ ਹਾਲਤ ਇਸ ਵੇਲੇ ਕਾਫੀ ਤਰਸਯੋਗ ਕਹੀ ਜਾ ਸਕਦੀ ਹੈ, ਕਿਉਂਕਿ ਇੱਥੇ ਮਰੀਜਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ ਹੈ, ਤਾਜਾ ਮਾਮਲਾ ਸਾਊਥਲੈਂਡ ਹਸਪਤਾਲ ਦੇ ਐਮਰਜੈਂਸੀ ਵਿਭਾਗ ਦਾ ਹੈ, ਜਿੱਥੇ ਗੰਭੀਰ ਪੱਧਰ ਦੇ ਇਨਫੈਕਸ਼ਨ ਤੇ ਜਖਮਾਂ ਨਾਲ ਹਸਪਤਾਲ ਪੁੱਜੇ ਵਿਅਕਤੀ ਨੂੰ ਐਮਰਜੈਂਸੀ ਵਿਭਾਗ ਵਿੱਚ ਇਲਾਜ ਸ਼ੁਰੂ ਕਰਵਾਉਣ ਲਈ 7 ਘੰਟੇ ਦੀ ਲੰਬੀ ਉਡੀਕ ਕਰਨੀ ਪਈ। ਜਦੋਂ ਤੱਕ ਉਸਨੂੰ ਡਾਕਟਰ ਦੇਖਣ ਆਏ ਤੱਦ ਤੱਕ ਤਾਂ ਮਰੀਜ ਦੀ ਹਾਲਤ ਹੋਰ ਖਸਤਾ ਹੋ ਚੁੱਕੀ ਸੀ ਤੇ ਉਸਨੂੰ ਤੁਰੰਤ ਐਂਟੀਬਾਇਓਟੀਕਸ ਦੀ ਲੋੜ ਸੀ। ਹਸਪਤਾਲ ਦੀ ਮੰਨੀਏ ਤਾਂ ਡਾਕਟਰਾਂ ਤੇ ਐਮਰਜੈਂਸੀ ਵਿਭਾਗ ਦੀ ਹਸਪਤਾਲ ਵਿੱਚ ਪਹਿਲਾਂ ਹੀ ਘਾਟ ਹੈ ਤੇ ਜੋ ਮੌਕੇ ‘ਤੇ ਈਡੀ ਸਟਾਫ ਮੌਜੂਦ ਵੀ ਸੀ, ਉਹ ਉਸ ਵੇਲੇ ਕਿਸੇ ਹੋਰ ਮਰੀਜ ਦੇ ਇਲਾਜ ਵਿੱਚ ਵਿਅਸਤ ਸੀ।