ਮਿਲੋ ਰੋਟੋਰੂਆ ਦੇ 100 ਸਾਲਾ ਬਾਬਾ ਜੀ ਨੂੰ ਜੋ ਰੋਟੋਰੂਆ ਦੀ ਮਸ਼ਹੂਰ ਮੈਰਾਥਾਨ ਵਿੱਚ ਲੈਣ ਜਾ ਰਹੇ ਹਿੱਸਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸ਼ੌਂਕ ਅੱਗੇ ਉਮਰ ਦਾ ਕੋਈ ਬਹਾਨਾ ਨਹੀਂ ਚੱਲਦਾ ਤੇ ਇਹੀ ਰੋਟੋਰੂਆ ਦੇ 100 ਸਾਲਾ ਬਜੁਰਗ ਕੋਲੀਨ ਥੋਰਨ ਨੇ ਵੀ ਸਾਬਿਤ ਕਰ ਦਿੱਤਾ ਹੈ।
ਕੋਲੀਨ ਥੋਰਨ ਰੈੱਡ ਸਟੇਗ ਰੋਟੋਰੂਆ ਮੈਰਾਥਾਨ ਵਿੱਚ ਹਿੱਸਾ ਲੈਣ ਵਾਲੇ ਉਨ੍ਹਾਂ 5000 ਦੌੜਾਕਾਂ ‘ਚੋਂ ਇੱਕ ਹੋਣਗੇ, ਜੋ ਆਉਂਦੀ ਮਈ ਵਿੱਚ ਹੋਣ ਜਾ ਰਹੀ ਹੈ। ਦੱਸਦੀਏ ਕਿ ਰੋਟੋਰੂਆ ਮੈਰਾਥਾਨ ਬੀਤੇ 60 ਸਾਲਾਂ ਤੋਂ ਹਰ ਸਾਲ ਕਰਵਾਈ ਜਾਂਦੀ ਹੈ, ਜੋ ਕਿ 5.5 ਕਿਲੋਮੀਟਰ ਲੰਬੀ ਦੌੜ ਹੈ।
ਕੋਲੀਨ ਥੋਰਨ 22 ਵਾਰ ਇਸ ਦੌੜ ਨੂੰ ਪੂਰਾ ਕਰ ਚੁੱਕੇ ਹਨ ਤੇ ਅਖੀਰਲੀ ਵਾਰ ਉਨ੍ਹਾਂ ਸੰਨ 2014 ਵਿੱਚ 90 ਸਾਲ ਦੀ ਉਮਰ ਵਿੱਚ ਇਹ ਦੌੜ ਪੂਰੀ ਕੀਤੀ ਸੀ।