ਨਿਊਜੀਲੈਂਡ ਵਿੱਚ ਫਿਰ ਤੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਧਣ ਲੱਗੀ ਗਿਣਤੀ

Spread the love

ਸਟੂਡੈਂਟ ਵੀਜਾ ਦੀਆਂ ਐਪਲੀਕੇਸ਼ਨਾਂ ਵਿੱਚ ਹੋਇਆ 20% ਦਾ ਵਾਧਾ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਮਾਈਗ੍ਰੇਸ਼ਨ ਦੇ ਆਂਕੜੇ ਫਿਰ ਤੋਂ ਰਿਕਾਰਡਤੋੜ ਸਾਬਿਤ ਹੋ ਰਹੇ ਹਨ ਤੇ ਇਨ੍ਹਾਂ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਧੀ ਆਮਦ ਅਹਿਮ ਕਾਰਨ ਬਣ ਰਹੀ ਹੈ। ਬੀਤੇ 8 ਮਹੀਨਿਆਂ ਵਿੱਚ ਹੀ ਸਟੂਡੈਂਟ ਵੀਜਿਆਂ ਦੀ ਐਪਲੀਕੇਸ਼ਨਾਂ ਵਿੱਚ 20% ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਅਜੇ ਬਾਕੀ ਦੇ ਮਹੀਨੇ ਬਕਾਇਆ ਹਨ। ਇੱਥੇ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਿੱਚ ਸਭ ਤੋਂ ਮੋਹਰੀ ਭਾਰਤ ਅਤੇ ਚੀਨ ਦੇ ਵਿਦਿਆਰਥੀ ਹੀ ਮੋਹਰੀ ਸਾਬਿਤ ਹੋ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ 2019 ਵਿੱਚ $3.5 ਬਿਲੀਅਨ ਡਾਲਰ ਦੀ ਐਕਸਪੋਰਟ ਇੰਡਸਟਰੀ ਰਹੇ ਇਹ ਅੰਤਰ-ਰਾਸ਼ਟਰੀ ਵਿਦਿਆਰਥੀ ਦੁਬਾਰਾ ਤੋਂ ਉਸੇ ਕਮਾਈ ਵਾਲੀ ਐਕਸਪੋਰਟ ਇੰਡਸਟਰੀ ਦਾ ਮੁਕਾਮ ਹਾਸਿਲ ਕਰੇਗੀ, ਪਰ ਇਸ ਨੂੰ ਤਰਤੀਬਬੱਧ ਢੰਗ ਨਾਲ ਕਰੀਬ 3-4 ਸਾਲ ਦਾ ਸਮਾਂ ਲੱਗੇਗਾ।